ਭੁਵਨੇਸ਼ਵਰ, 18 ਅਕਤੂਬਰ : ਝਾਰਖੰਡ ਦੀ ਇਕ ਨਾਬਾਲਿਗਾ ਓਡਿਸ਼ਾ ਦੇ ਭੁਵਨੇਸ਼ਵਰ ਵਿਚ ਸੜਕ ਕਿਨਾਰੇ ਬੇਹੋਸ਼ ਪਈ ਮਿਲੀ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਨਾਬਾਲਿਗਾ ਨੂੰ ਕੈਪੀਟਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰੀ ਜਾਂਚ ਨਾਲ ਉਸਦੇ ਨਾਲ ਹੋਏ ਜਬਰ-ਜ਼ਨਾਹ ਦਾ ਪਤਾ ਲੱਗਾ।
ਪੁਲਸ ਮੁਤਾਬਕ ਪੀੜਤਾ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ ਕਿਉਂਕਿ ਉਸ ਕੋਲ ਨਾ ਕੋਈ ਮੋਬਾਈਲ ਫੋਨ ਹੈ ਅਤੇ ਨਾ ਕੋਈ ਦਸਤਾਵੇਜ਼। ਉਨ੍ਹਾਂ ਕਿਹਾ ਕਿ ਕੈਪੀਟਲ ਪੁਲਸ ਸਟੇਸ਼ਨ ਵਿਚ ਜਿਨਸੀ ਸ਼ੋਸ਼ਣ ਨਾਲ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Read More : ਬਿੱਲ ਲਿਆਓ ਇਨਾਮ ਪਾਓ ਯੋਜਨਾ ਤਹਿਤ ਮਿਲੇਗਾ 1 ਲੱਖ ਰੁਪਏ ਦਾ ਤਿਮਾਹੀ ਬੰਪਰ ਇਨਾਮ : ਚੀਮਾ