ਚੰਡੀਗੜ੍ਹ ਵਿਚ ਸਿੱਖ ਰੀਤੀ ਰਿਵਾਜ਼ਾਂ ਨਾਲ ਗੁਰੂ ਘਰ ਵਿਚ ਲਈਆਂ ਲਾਵਾਂ
ਚੰਡੀਗੜ੍ਹ, 22 ਸਤੰਬਰ : ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਕਰਮਾਦਿੱਤਿਆ ਸਿੰਘ ਅਤੇ ਪੰਜਾਬ ਦੀ ਡਾ. ਅਮਰੀਨ ਕੌਰ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਗਏ। ਉਨ੍ਹਾਂ ਨੇ ਚੰਡੀਗੜ੍ਹ ਦੇ ਸੈਕਟਰ 11 ਦੇ ਗੁਰਦੁਆਰਾ ਸਾਹਿਬ ਵਿਚ ਲਾਵਾਂ ਲਈਆਂ।
ਵਿਆਹ ਦੀ ਰਸਮ ਗੁਰਦੁਆਰਾ ਸਾਹਿਬ ਵਿਚ ਸਾਦੇ ਢੰਗ ਨਾਲ ਹੋਈ। ਦੋਵਾਂ ਪਾਸਿਆਂ ਦੇ ਸਿਰਫ਼ ਨਜ਼ਦੀਕੀ ਰਿਸ਼ਤੇਦਾਰ ਅਤੇ ਦੋਸਤ ਹੀ ਸ਼ਾਮਲ ਹੋਏ। ਵਿਕਰਮਾਦਿਤਿਆ ਦੇ ਨਾਲ ਉਸ ਦੀ ਮਾਂ ਪ੍ਰਤਿਭਾ ਸਿੰਘ, ਉਸ ਦੀ ਭੈਣ, ਉਸ ਦਾ ਜੀਜਾ ਅਤੇ ਕੁਝ ਦੋਸਤ ਮੌਜੂਦ ਰਹੇ।
ਉਥੋਂ ਉਹ ਲਲਿਤ ਹੋਟਲ ਗਏ। ਦੁਪਹਿਰ ਦੇ ਖਾਣੇ ਤੋਂ ਬਾਅਦ ਮੰਤਰੀ ਆਪਣੀ ਪਤਨੀ ਅਮਰੀਨ ਨਾਲ ਸ਼ਿਮਲਾ ਵਾਪਸ ਆ ਜਾਣਗੇ। ਦੁਲਹਨ ਦਾ ਪ੍ਰਵੇਸ਼ ਸਮਾਰੋਹ ਸ਼ਿਮਲਾ ਦੇ ਹੋਲੀ ਲਾਜ ਵਿਖੇ ਹੋਵੇਗਾ।
ਡਾ. ਅਮਰੀਨ ਕੌਰ ਸ. ਜੋਤਿੰਦਰ ਸਿੰਘ ਸੇਖੋਂ ਤੇ ਓਪਿੰਦਰ ਕੌਰ ਦੀ ਧੀ ਹਨ ਅਤੇ ਇਸ ਵੇਲੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਸਾਇਕੋਲੋਜੀ ਦੀ ਸਹਾਇਕ ਪ੍ਰੋਫੈਸਰ ਵਜੋਂ ਨਿਯੁਕਤ ਹੈ। ਦੋਹਾਂ ਦੀ ਦੋਸਤੀ ਲਗਭਗ 8-9 ਸਾਲ ਪੁਰਾਣੀ ਹੈ ਜੋ ਹੁਣ ਵਿਆਹ ਵਿਚ ਬਦਲ ਗਈ ਹੈ। ਵਿਕਰਮਾਦਿਤਿਆ ਸਿੰਘ ਦਾ ਇਹ ਦੂਜਾ ਵਿਆਹ ਹੈ।
Read More : ਜੁਗਰਾਜ ਜੁੱਗਾ ਦੇ ਕਤਲ ਕੇਸ ਦੇ 2 ਮੁੱਖ ਦੋਸ਼ੀ ਨਾਗਾਲੈਂਡ ਤੋਂ ਗ੍ਰਿਫਤਾਰ