ਦੇਸੀ ਅਤੇ ਵਿਦੇਸ਼ੀ ਡੈਲੀਗੇਟਸ ਨੇ ਮਾਰਕਫੈੱਡ ਦੇ ਸਟਾਲ ‘ਤੇ ਦਿਖਾਈ ਭਰਪੂਰ ਦਿਲਚਸਪੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਮਾਰਚ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਪੰਜਾਬ ਨਿਵੇਸ਼ ਸੰਮੇਲਨ ਦੌਰਾਨ ਪੰਜਾਬ ਦੇ ਸਹਿਕਾਰੀ ਅਦਾਰੇ ਮਾਰਕਫੈੱਡ ਦੇ ਸਟਾਲਾਂ ‘ਤੇ ਭਾਰੀ ਭੀੜ ਦੇਖਣ ਨੂੰ ਮਿਲੀ। ਇਸ ਪ੍ਰਦਰਸ਼ਨੀ ਵਿੱਚ ਮਾਰਕਫੈੱਡ ਦੇ ਰੋਜ਼ਾਨਾ ਵਰਤੋਂ ਵਾਲੇ ਉਤਪਾਦ ਜਿਵੇਂ ਚਾਵਲ, ਸ਼ਹਿਦ, ਡੱਬਾਬੰਦ ਸਬਜ਼ੀਆਂ, ਗੁੜ-ਸ਼ੱਕਰ, ਸਰੋਂ ਦਾ ਤੇਲ ਅਤੇ ਅਚਾਰ ਖਿੱਚ ਦਾ ਕੇਂਦਰ ਰਹੇ।
ਮਾਰਕਫੈੱਡ ਸਟਾਲ ਦੇ ਨੋਡਲ ਇੰਚਾਰਜ ਅਨਿਲ ਕੁਮਾਰ ਪੁਰੀ ਨੇ ਦੱਸਿਆ ਕਿ ਸੰਮੇਲਨ ਵਿੱਚ ਆਏ ਡੈਲੀਗੇਟਸ ਨੇ ਖਾਸ ਕਰਕੇ ਮਾਰਕਫੈੱਡ ਦੇ ਸ਼ਹਿਦ, ਮਸਾਲਾ ਗੁੜ ਅਤੇ ਡੱਬਾਬੰਦ ਭੋਜਨ ਬਾਰੇ ਜਾਣਕਾਰੀ ਲਈ। ਉਨ੍ਹਾਂ ਦੱਸਿਆ ਕਿ ਮਾਰਕਫੈੱਡ ਦੇ ਉਤਪਾਦਾਂ ਦੀ ਮੰਗ ਆਸਟ੍ਰੇਲੀਆ, ਕੈਨੇਡਾ ਅਤੇ ਅਰਬ ਦੇਸ਼ਾਂ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਹੈ। ਅੱਜ ਕਈ ਡੈਲੀਗੇਟਸ ਨੇ ਇਨ੍ਹਾਂ ਉਤਪਾਦਾਂ ਨੂੰ ਅਫਰੀਕੀ ਦੇਸ਼ਾਂ ਵਿੱਚ ਭੇਜਣ (ਐਕਸਪੋਰਟ) ਲਈ ਵੀ ਦਿਲਚਸਪੀ ਦਿਖਾਈ ਹੈ।
ਇਸ ਦੌਰਾਨ ਇਹ ਵੀ ਦੱਸਿਆ ਗਿਆ ਕਿ ਮਾਰਕਫੈੱਡ ਦੇ ਸ਼ਹਿਦ ਨੇ ਜਰਮਨੀ ਦੀ ਕੰਪਨੀ ਵੱਲੋਂ ਕੀਤੇ ਜਾਣ ਵਾਲੇ ਦੁਨੀਆ ਦੇ ਸਭ ਤੋਂ ਵੱਡੇ ਗੁਣਵੱਤਾ ਟੈਸਟ (NMR) ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ, ਜੋ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ।
Read More : ਸੀਐਮ ਮਾਨ ਨੇ ‘ਸ਼ਹੀਦ-ਏ-ਆਜ਼ਮ ਭਗਤ ਸਿੰਘ ਨੈਸ਼ਨਲ ਮੈਰਾਥਨ’ ਦੀ ਟੀ-ਸ਼ਰਟ ਕੀਤੀ ਜਾਰੀ
