ਕਈ ਰੇਲ ਗੱਡੀਆਂ ਦੇ ਰੂਟ ’ਚ ਹੋਵੇਗੀ ਤਬਦੀਲੀ
ਧੂਰੀ, 2 ਦਸੰਬਰ : ਧੂਰੀ ਰੇਲਵੇ ਸਟੇਸ਼ਨ ’ਤੇ ਨਾਨ-ਇੰਟਰਲਾਕਿੰਗ ਦਾ ਕੰਮ ਕਰਨ ਦੀ ਵਜ੍ਹਾ ਕਾਰਨ ਰੇਲਵੇ ਵਿਭਾਗ ਵੱਲੋਂ ਕਈ ਰੇਲ ਗੱਡੀਆਂ ਨੂੰ ਰੱਦ ਕੀਤਾ ਗਿਆ ਹੈ ਅਤੇ ਕਈਆਂ ਦੇ ਰੂਟ ’ਚ ਤਬਦੀਲੀ ਕੀਤੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਸਟੇਸ਼ਨ ਮਾਸਟਰ ਰਾਮਕੇਸ਼ ਮੀਨਾ ਨੇ ਦੱਸਿਆ ਕਿ ਗੱਡੀ ਸੰਖਿਆ ਨੰਬਰ-14625/14626 ਫਿਰੋਜ਼ਪੁਰ-ਹਰਿਦੁਆਰ ਨੂੰ 28 ਜਨਵਰੀ 2026 ਤੋਂ 5 ਫਰਵਰੀ 2026 ਤੱਕ ਰੱਦ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਗੱਡੀ ਸੰਖਿਆ ਨੰਬਰ-14508/14507 ਫਾਜ਼ਿਲਕਾ-ਦਿੱਲੀ ਨੂੰ 27 ਜਨਵਰੀ 2026 ਤੋਂ 5 ਫਰਵਰੀ 2026 ਤੱਕ ਰੱਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਨਾਂਦੇੜ-ਗੰਗਾਨਗਰ ਗੱਡੀ ਦੇ ਰੂਟ ’ਚ ਤਬਦੀਲੀ ਕੀਤੀ ਗਈ ਹੈ ਅਤੇ ਇਹ ਗੱਡੀ ਵਾਇਆ ਧੂਰੀ ਦੀ ਜਗ੍ਹਾ ਹੁਣ 27 ਦਸਬੰਰ 2025 ਤੋਂ 2 ਫਰਵਰੀ 2026 ਤੱਕ ਵਾਇਆ ਮਾਨਸਾ-ਜੀਂਦ ਚਲਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਮੋਗਾ-ਦਿੱਲੀ ਇੰਟਰਸਿਟੀ ਗੱਡੀ ਨੂੰ 19 ਜਨਵਰੀ 2026 ਤੋਂ 2 ਫਰਵਰੀ 2026 ਤੱਕ ਵਾਇਆ ਲੁਧਿਆਣਾ ਦੀ ਜਗ੍ਹਾ ਹੁਣ ਵਾਇਆ ਬਠਿੰਡਾ-ਮਾਨਸਾ ਚਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਲੋਹੀਆਂ ਖਾਸ ਦਿੱਲੀ ਇੰਟਰਸਿਟੀ ਗੱਡੀ ਨੂੰ 17 ਜਨਵਰੀ 2026 ਤੋਂ 5 ਫਰਵਰੀ 2026 ਤੱਕ ਵਾਇਆ ਲੁਧਿਆਣਾ ਧੂਰੀ ਦੀ ਜਗ੍ਹਾ ਹੁਣ ਵਾਇਆ ਬਠਿੰਡਾ-ਮਾਨਸਾ ਚਲਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਕੰਮ ਕਾਰਨ ਬਠਿੰਡਾ-ਧੂਰੀ ਦੇ ਵਿਚਕਾਰ ਚੱਲਣ ਵਾਲੀਆਂ ਸਵਾਰੀ ਗੱਡੀਆਂ ਨੂੰ ਰੱਦ ਕੀਤਾ ਜਾਵੇਗਾ।
Read More : ਪੰਜਾਬ ਪੁਲਿਸ ਕਾਂਸਟੇਬਲ ਗੁਰਸਿਮਰਨ ਬੈਂਸ ਬਣੇ ਹਵਾਈ ਫੌਜ ਅਧਿਕਾਰੀ
