ਟਾਂਡਾ ਉੜਮੁੜ

ਟਾਂਡਾ ਉੜਮੁੜ ’ਚ ਗੋਲੀਆਂ ਮਾਰ ਕੇ ਵਿਅਕਤੀ ਦਾ ਕਤਲ

ਟਾਂਡਾ ਉੜਮੁੜ, 18 ਦਸੰਬਰ : ਅੱਜ ਸ਼ਾਮ ਜ਼ਿਲਾ ਹੁਸ਼ਿਆਰਪੁਰ ’ਚ ਕਸਬਾ ਟਾਂਡਾ ਉੜਮੁੜ ਨੇੜੇ ਅੱਡਾ ਕਲੋਆ ਨਜ਼ਦੀਕ ਮੋਟਰਸਾਈਕਲ ਸਵਾਰ ਅਣਪਛਾਤੇ ਹਮਲਾਵਰਾਂ ਨੇ ਇਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ | ਮ੍ਰਿਤਕ ਦੀ ਪਛਾਣ ਬਲਜੀਤ ਸਿੰਘ ਬਿੱਲਾ ਪੁੱਤਰ ਹਰਬੰਸ ਲਾਲ ਵਾਸੀ ਪਿੰਡ ਕੰਧਾਲਾ ਸ਼ੇਖਾਂ ਦੇ ਰੂਪ ਵਿਚ ਹੋਈ ਹੈ | ਜੋ ਜਾਜਾ ਰੋਡ ’ਤੇ ਰਸੂਲਪੁਰ ਮੋੜ ਨੇੜੇ ਬੁਲੇਟ ਰਿਪੇਅਰ ਦੀ ਦੁਕਾਨ ਚਲਾਉਂਦਾ ਸੀ |

ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਆ ਚੁੱਕੀਆਂ ਸਨ | ਵਾਰਦਾਤ 5 ਵਜੇ ਦੀ ਦੱਸੀ ਜਾ ਰਹੀ ਹੈ, ਜਦੋਂ ਬਿੱਲਾ ਆਪਣੇ ਪੁੱਤਰ ਨਾਲ ਕਾਰ ’ਤੇ ਸਵਾਰ ਹੋ ਕੇ ਅੱਡਾ ਕਲੋਆ ਆਇਆ ਹੋਇਆ ਸੀ |

ਜਦੋਂ ਉਹ ਅੱਡੇ ’ਤੇ ਮਠਿਆਈ ਦੀ ਦੁਕਾਨ ਤੋਂ ਪਾਣੀ ਦੀ ਬੋਤਲ ਲੈ ਕੇ ਕਾਰ ਵੱਲ ਵਧ ਰਿਹਾ ਸੀ ਤਾਂ ਮੋਟਰਸਾਈਕਲ ’ਤੇ ਆਏ ਦੋ ਵਿਆਕਤੀਆਂ ਨੇ ਉਸ ’ਤੇ ਗੋਲੀਆਂ ਵਰ੍ਹਾ ਦਿੱਤੀਆਂ | ਜੋ ਉਸਦੇ ਸਿਰ ਅਤੇ ਸਰੀਰ ਦੇ ਹੋਰਨਾਂ ਹਿੱਸਿਆਂ ’ਤੇ ਲੱਗੀਆਂ। ਉਸਨੂੰ ਟਾਂਡਾ ਦੇ ਵੇਵਜ ਹਸਪਤਾਲ ਲਿਆਂਦਾ ਗਿਆ ਪ੍ਰੰਤੂ ਉਸ ਦੀ ਮੌਤ ਹੋ ਚੁੱਕੀ ਸੀ |

Read More : ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ਰੱਦ

Leave a Reply

Your email address will not be published. Required fields are marked *