ਕਾਦੀਆਂ, 31 ਜਨਵਰੀ : ਨਜ਼ਦੀਕੀ ਪਿੰਡ ਕੁਹਾੜ ’ਚ ਗਟਰ ’ਚ ਡਿੱਗਣ ਕਾਰਨ 40 ਸਾਲਾ ਵਿਅਕਤੀ ਦੀ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ ਹੈ। ਮ੍ਰਿਤਕ ਦੀ ਪਛਾਣ ਸੁਖਵਿੰਦਰ ਕੁਮਾਰ ਪੁੱਤਰ ਬੀਰਾ ਲਾਲ ਵਾਸੀ ਪਿੰਡ ਬਧੀਪੁਰ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਸੁਖਵਿੰਦਰ ਕੁਮਾਰ ਬੀ.ਐਸ.ਐਨ.ਐਲ ’ਚ ਪ੍ਰਾਈਵੇਟ ਤੌਰ ’ਤੇ ਕੰਮ ਕਰਦਾ ਸੀ ਅਤੇ ਕੰਮ ਦੌਰਾਨ ਗਟਰ ’ਤੇ ਪੌੜੀ ਲਗਾ ਕੇ ਕੰਮ ਕਰ ਰਿਹਾ ਸੀ ਕਿ ਅਚਾਨਕ ਪੌੜੀ ਧੱਸ ਗਈ ਅਤੇ ਉਹ ਗਟਰ ’ਚ ਡਿੱਗ ਪਿਆ। ਕਾਫੀ ਦੇਰ ਬਾਅਦ ਬਾਹਰ ਕੱਢੇ ਜਾਣ ’ਤੇ ਉਸ ਦੀ ਮੌਤ ਹੋ ਚੁੱਕੀ ਸੀ।
ਮੌਕੇ ’ਤੇ ਪਹੁੰਚੀ ਥਾਣਾ ਸੇਖਵਾਂ ਦੀ ਐੱਸ.ਐੱਚ.ਓ. ਰਜਵੰਤ ਕੌਰ ਦੀ ਅਗਵਾਈ ਹੇਠ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਬਟਾਲਾ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਅਨੁਸਾਰ ਪੋਸਟਮਾਰਟਮ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ।
Read More : 14 ਸਾਲ ’ਚ ਪਹਿਲੀ ਵਾਰ ਕਰਾਚੀ ’ਚ ਉਤਰਿਆ ਬੰਗਲਾਦੇਸ਼ੀ ਜਹਾਜ਼
