Delhi-Airport-News

ਦਿੱਲੀ ਹਵਾਈ ਅੱਡੇ ’ਤੇ ਵੱਡਾ ਹਾਦਸਾ ਟਲਿਆ

ਅਫ਼ਗਾਨ ਏਅਰਲਾਈਨਜ਼ ਦਾ ਜਹਾਜ਼ ਗਲਤ ਹਵਾਈ ਪੱਟੜੀ ’ਤੇ ਉਤਰਿਆ

ਨਵੀਂ ਦਿੱਲੀ, 24 ਨਵੰਬਰ : ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਸੋਮਵਾਰ ਇਕ ਵੱਡਾ ਹਾਦਸਾ ਟਲ ਗਿਆ ਜਦੋਂ ਕਾਬੁਲ ਤੋਂ ਆ ਰਿਹਾ ਏਰੀਆਨਾ ਅਫਗਾਨ ਏਅਰਲਾਈਨਜ਼ ਦਾ ਇਕ ਜਹਾਜ਼ ਗਲਤੀ ਨਾਲ ਉਸ ਹਵਾਈ ਪੱਟੜੀ ’ਤੇ ਉਤਰ ਗਿਆ ਜਿੱਥੋਂ ਇਕ ਹੋਰ ਹਵਾਈ ਜਹਾਜ਼ ਉਡਾਣ ਭਰ ਰਿਹਾ ਸੀ।

ਡੀ. ਜੀ. ਸੀ. ਏ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੰਟਰੋਲ ਟਾਵਰ ਨੇ ਏਰੀਆਨਾ ਅਫਗਾਨ ਏਅਰਲਾਈਨਜ਼ ਦੇ ਕਾਬੁਲ ਤੋਂ ਦਿੱਲੀ ਅਾ ਰਹੇ ਉਕਤ ਹਵਾਈ ਜਹਾਜ਼ ਨੂੰ ਹਵਾਈ ਪੱਟੜੀ 29-ਐੱਲ ’ਤੇ ਉਤਰਨ ਦੀ ਇਜਾਜ਼ਤ ਦਿੱਤੀ ਸੀ ਪਰ ਹਵਾਈ ਜਹਾਜ਼ ਪੱਟੜੀ 29-ਆਰ ’ਤੇ ਉਤਰ ਗਿਆ।

ਅਫ਼ਗਾਨ ਏਅਰਲਾਈਨਜ਼ ਦੇ ਜਹਾਜ਼ ਦੇ ਪਾਇਲਟ-ਇਨ-ਕਮਾਂਡ ਨੇ ਦੱਸਿਆ ਕਿ ਇੰਸਟਰੂਮੈਂਟ ਲੈਂਡਿੰਗ ਸਿਸਟਮ ਨਾਲ ਉਨ੍ਹਾਂ ਦਾ ਸੰਪਰਕ 4 ਨਾਟੀਕਲ ਮੀਲ ਪਹਿਲਾਂ ਹੀ ਟੁੱਟ ਗਿਆ ਸੀ ਤੇ ਜਹਾਜ਼ ਸੱਜੇ ਪਾਸੇ ਮੁੜ ਗਿਆ, ਜਿਸ ਕਾਰਨ ਕੈਪਟਨ ਨੇ ਜਹਾਜ਼ ਨੂੰ ਹਵਾਈ ਪੱਟੜੀ 29-ਆਰ ’ਤੇ ਉਤਾਰਿਆ।

ਇੰਸਟਰੂਮੈਂਟ ਲੈਂਡਿੰਗ ਸਿਸਟਮ ਇਕ ਸਟੀਕ ਰੇਡੀਓ ਨੈਵੀਗੇਸ਼ਨ ਪ੍ਰਣਾਲੀ ਹੈ ਜੋ ਜਹਾਜ਼ਾਂ ਨੂੰ ਥੋੜ੍ਹੀ ਦੂਰੀ ਦਾ ਮਾਰਗਦਰਸ਼ਨ ਪ੍ਰਦਾਨ ਕਰਦੀ ਹੈ, ਜਿਸ ਨਾਲ ਜਹਾਜ਼ ਰਾਤ ਨੂੰ, ਖਰਾਬ ਮੌਸਮ ਤੇ ਘੱਟ ਦ੍ਰਿਸ਼ਟਤਾ ਦੌਰਾਨ ਹਵਾਈ ਪੱਟੜੀ ਤੱਕ ਪਹੁੰਚ ਸਕਦੇ ਹਨ।

Read More : ਨਹੀਂ ਰਹੇ ਬਾਲੀਵੁੱਡ ਦੇ ‘ਹੀ-ਮੈਨ’ ਧਰਮਿੰਦਰ

Leave a Reply

Your email address will not be published. Required fields are marked *