ਜਥੇਦਾਰ ਗੜਗੱਜ

ਨਿੱਕੇ ਭੁਝੰਗੀ ਨੇ ਫ਼ਾਰਸੀ ’ਚ ‘ਜ਼ਫ਼ਰਨਾਮਾ’ ਸੁਣਾ ਕੇ ਜਥੇਦਾਰ ਗੜਗੱਜ ਨੂੰ ਕੀਤਾ ਨਿਹਾਲ

ਅੰਮ੍ਰਿਤ ਛਕਣ ਲਈ ਪੂਰੇ ਪਰਿਵਾਰ ਨੂੰ ਕੀਤਾ ਪ੍ਰੇਰਿਤ

ਅੰਮ੍ਰਿਤਸਰ, 20 ਜਨਵਰੀ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਦੌਰਾਨ ਇਕ ਨਿੱਕੇ ਭੁਝੰਗੀ ਗੁਰਨੂਰ ਸਿੰਘ ਵੱਲੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫ਼ਾਰਸੀ ਭਾਸ਼ਾ ’ਚ ਉਚਾਰਨ ਕੀਤੀ ਬਾਣੀ ‘ਜ਼ਫ਼ਰਨਾਮਾ’ ਜ਼ੁਬਾਨੀ ਸੁਣਾਈ ਗਈ। ਛੋਟੀ ਉਮਰ ’ਚ ਬਾਣੀ ਕੰਠ ਹੋਣ ਕਾਰਨ ਬੱਚੇ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।

ਇਸ ਬੱਚੇ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਸ ਬੱਚੇ ’ਤੇ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੈ। ਉਨ੍ਹਾਂ ਦੱਸਿਆ ਕਿ ਗੁਰਨੂਰ ਸਿੰਘ ਨੇ ਆਪਣੇ ਪੂਰੇ ਪਰਿਵਾਰ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ, ਜਿਸ ਸਦਕਾ ਅੱਜ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੋ ਕੇ ਗੁਰੂ ਵਾਲਾ ਬਣਿਆ ਹੈ।

ਉਨ੍ਹਾਂ ਕਿਹਾ ਕਿ ਅਜਿਹੇ ਬੱਚੇ ਹੀ ਸਿੱਖ ਕੌਮ ਦਾ ਸੁਨਹਿਰੀ ਭਵਿੱਖ ਹਨ। ਜਥੇਦਾਰ ਨੇ ਅਰਦਾਸ ਕੀਤੀ ਕਿ ਅਕਾਲ ਪੁਰਖ ਇਸ ਬੱਚੇ ਨੂੰ ਹਮੇਸ਼ਾ ਚੜ੍ਹਦੀ ਕਲਾ ’ਚ ਰੱਖਣ ਅਤੇ ਇਹ ਵੱਡਾ ਹੋ ਕੇ ਕੌਮ ਦੀ ਸੇਵਾ ਕਰੇ। ਇਸ ਮੌਕੇ ਹੋਣਹਾਰ ਬੱਚੇ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

Read More : 10 ਕਰੋੜ ਦੀ ਬੈਂਕ ਲਿਮਟ ਬਣਾਉਣ ਦਾ ਝਾਂਸਾ ਦੇ ਕੇ ਕਿਸਾਨ ਤੋਂ 26 ਲੱਖ ਠੱਗੇ

Leave a Reply

Your email address will not be published. Required fields are marked *