2017 ਵਿਚ ਹੋਈ ਨੌਜਵਾਨ ਦੀ ਹੱਤਿਆ ਦਾ ਮਾਮਲਾ
ਮੋਹਾਲੀ,, 10 ਅਕਤੂਬਰ : ਅਦਾਲਤ ਨੇ 2017 ਵਿਚ ਹੋਈ ਨੌਜਵਾਨ ਦੀ ਹੱਤਿਆ ਦੇ ਮਾਮਲੇ ਵਿਚ ਪਿਉ-ਪੁੱਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਦਕਿ 2 ਨੂੰ ਬਰੀ ਕਰ ਦਿੱਤਾ ਹੈ।
ਮੋਹਾਲੀ ਅਦਾਲਤ ਨੇ ਗੁਰਦੀਪ ਸਿੰਘ ਉਰਫ਼ ਸੋਨੀ ਅਤੇ ਉਸ ਦੇ ਪਿਤਾ ਮਹਿੰਦਰ ਸਿੰਘ ਨੂੰ ਹੱਤਿਆ ਦੀ ਧਾਰਾ 302 ਆਈਪੀਸੀ ਅਤੇ ਆਪਰਾਧਿਕ ਸਾਜ਼ਿਸ਼ ਦੀ ਧਾਰਾ 120-ਬੀ ਆਈਪੀਸੀ ਦਾ ਦੋਸ਼ੀ ਠਹਿਰਾਇਆ। ਦੂਜੇ 2 ਸੁਖਚੈਨ ਸਿੰਘ ਅਤੇ ਸੰਦੀਪ ਕੌਰ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ, ਜਦਕਿ ਪੰਜਵਾਂ ਦੋਸ਼ੀ ਮੇਹਬੂਬ ਖਾਨ ਪਹਿਲਾਂ ਹੀ ਭਗੌੜਾ ਐਲਾਨ ਕੀਤਾ ਜਾ ਚੁੱਕਾ ਹੈ।
ਇਹ ਮਾਮਲਾ ਬਨੂੜ ਥਾਣੇ ਦੇ ਪਿੰਡ ਨੰਗਲ ਸਲੇਮਪੁਰ ਵਿਚ ਪਰਿਵਾਰਕ ਅਤੇ ਜ਼ਮੀਨੀ ਵਿਵਾਦ ਨਾਲ ਜੁੜਿਆ ਹੈ। 5 ਅਕਤੂਬਰ 2017 ਨੂੰ ਮੌਕੇ ’ਤੇ ਮੌਤ ਵਾਲੇ ਨੌਜਵਾਨ ਜਤਿੰਦਰ ਸਿੰਘ ਉਰਫ਼ ਗੋਲਾ ਦੇ ਪਿਤਾ ਜਰਨੈਲ ਸਿੰਘ ਅਤੇ ਦੋਸ਼ੀ ਮਹਿੰਦਰ ਸਿੰਘ ਵਿਚ ਖੇਤਾਂ ’ਚ ਪਸ਼ੂਆਂ ਦੇ ਵੜਨ ਕਾਰਨ ਮਾਮੂਲ ਲੜਾਈ ਹੋਈ, ਜਦਕਿ ਦੂਜੇ ਦਿਨ 6 ਅਕਤੂਬਰ ਨੂੰ ਇਹ ਵਿਵਾਦ ਹੋਰ ਵੱਧ ਗਿਆ।
Read More : ਵਿੱਤ ਮੰਤਰੀ ਨੇ ਵੇਰਕਾ ਆਊਟਸੋਰਸਡ ਯੂਨੀਅਨ ਦੇ ਮੁੱਦਿਆਂ ਤੇ ਮੰਗਾਂ ਨੂੰ ਸੁਣਿਆ