ਹਰਮੀਤ ਪਠਾਣਮਾਜਰਾ

ਕਾਨੂੰਨੀ ਤੌਰ ’ਤੇ ਮੇਰੀ ਕੋਠੀ ਖਾਲੀ ਨਹੀਂ ਹੋ ਸਕਦੀ : ਹਰਮੀਤ ਪਠਾਣਮਾਜਰਾ

ਪਟਿਆਲਾ, 28 ਜਨਵਰੀ : ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਲਾਈਵ ਹੋ ਕੇ ਇਸ ਧੱਕੇਸ਼ਹੀ ਦਾ ਵਿਰੋਧ ਕਰਦਿਅਾਂ ਕਿਹਾ ਕਿ ਉਹ ਵਿਧਾਇਕ ਹਨ ਤੇ ਉਨ੍ਹਾਂ ਦੀ ਕੋਠੀ ਖਾਲੀ ਨਹੀਂ ਕਰਵਾਈ ਜਾ ਸਕਦੀ। ਇਹ ਉਨ੍ਹਾਂ ਨਾਲ ਸ਼ਰੇਆਮ ਧੱਕਾ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਕਪੂਰਥਲਾ ਹਾਊਸ ਦੱਬਿਆ ਹੋਇਆ ਹੈ। ਚੰਡੀਗੜ੍ਹ ਵਿਚ ਦਿੱਲੀ ਦੀ ਟੀਮ ਨੇ ਇਕ ਦਰਜਨ ਦੇ ਕਰੀਬ ਕੋਠੀਆਂ ਰੱਖੀਆਂ ਹਨ।

ਪਟਿਆਲਾ ਅੰਦਰ ਵੀ ਇਸੇ ਤਰ੍ਹਾਂ ਬਿਨਾਂ ਕਿਸੇ ਨਿਯਮਾਂ ਤੋਂ ‘ਆਪ’ ਦੇ ਨੇਤਾ ਰਹਿ ਰਹੇ ਹਨ ਪਰ ਮੈਨੂੰ ਕੇਜਰੀਵਾਲ ਖਿਲਾਫ ਤੇ ਦਿੱਲੀ ਦੇ ਖਿਲਾਫ ਬੋਲਣ ਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ। ਪਹਿਲਾਂ ਮੇਰੇ ਉੱਪਰ ਕੇਸ ਦਰਜ ਕੀਤੇ ਗਏ, ਹੁਣ ਸਰਕਾਰੀ ਕੋਠੀ ਵੀ ਖਾਲੀ ਕਰਵਾ ਲਈ ਗਈ। ਉਹ ਮੁੜ ਇਥੇ ਹੀ ਸਿਫ਼ਟ ਕਰਨਗੇ ਤੇ ਸਨੌਰ ਦੇ ਲੋਕਾਂ ਦੀ ਸੇਵਾ ਕਰਨਗੇ।

Read More : ਵਿਧਾਇਕ ਹਰਮੀਤ ਪਠਾਣਮਾਜਰਾ ਦੀ ਸਰਕਾਰੀ ਕੋਠੀ ਖਾਲੀ ਕਰਵਾਈ

Leave a Reply

Your email address will not be published. Required fields are marked *