madam-zehar

ਲਾਰੈਂਸ ਬਿਸ਼ਨੋਈ ਗੈਂਗ ਦੀ ਲੇਡੀ ਡੌਨ ‘ਮੈਡਮ ਜ਼ਹਰ’ ਗ੍ਰਿਫ਼ਤਾਰ

ਬਿਊਟੀ ਪਾਰਲਰ ਦੀ ਆੜ ਵਿਚ ਚਲਾ ਰਹੀ ਸੀ ਡਰੱਗ ਅਤੇ ਹਥਿਆਰਾਂ ਦਾ ਸਿੰਡੀਕੇਟ

ਨਵੀਂ ਦਿੱਲੀ, 19 ਫਰਵਰੀ : ਅਪਰਾਧ ਦੀ ਦੁਨੀਆ ਵਿਚ ਮਰਦਾਂ ਦੇ ਨਾਲ-ਨਾਲ ਹੁਣ ਮਹਿਲਾ ਗੈਂਗਸਟਰਾਂ ਦਾ ਦਬਦਬਾ ਵੀ ਵਧਦਾ ਜਾ ਰਿਹਾ ਹੈ। ਇੱਕ ਵੱਡੀ ਕਾਰਵਾਈ ਕਰਦਿਆਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ (ਕਾਊਂਟਰ ਇੰਟੈਲੀਜੈਂਸ) ਨੇ ਬਦਨਾਮ ਲਾਰੈਂਸ ਬਿਸ਼ਨੋਈ ਗੈਂਗ ਦੀ ਸਰਗਰਮ ਮੈਂਬਰ ਖੁਸਨੁਮਾ ਅੰਸਾਰੀ ਉਰਫ਼ ਨੇਹਾ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅਪਰਾਧਿਕ ਜਗਤ ਵਿੱਚ ਨੇਹਾ ‘ਮੈਡਮ ਜ਼ਹਰ’ ਦੇ ਨਾਮ ਨਾਲ ਮਸ਼ਹੂਰ ਹੈ।

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨੇਹਾ ਉੱਤਰ-ਪੂਰਬੀ ਦਿੱਲੀ ਵਿੱਚ ਇੱਕ ਬਿਊਟੀ ਪਾਰਲਰ ਚਲਾਉਂਦੀ ਸੀ। ਹਾਲਾਂਕਿ, ਇਸ ਪਾਰਲਰ ਦੀ ਵਰਤੋਂ ਉਹ ਲਾਰੈਂਸ ਬਿਸ਼ਨੋਈ ਅਤੇ ਹਾਸ਼ਿਮ ਬਾਬਾ ਗੈਂਗ ਲਈ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਪ੍ਰਬੰਧਨ ਲਈ ਕਰ ਰਹੀ ਸੀ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਜਾਲ ਵਿਛਾ ਕੇ ਉਸ ਨੂੰ ਮਹੀਪਾਲਪੁਰ ਫਲਾਈਓਵਰ ਦੇ ਨੇੜਿਓਂ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ।

ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਬੌਬੀ ਕਬੂਤਰ ਦੀ ਹੈ ਪ੍ਰੇਮਿਕਾ

ਜਾਂਚ ਮੁਤਾਬਕ ਨੇਹਾ, ਖ਼ਤਰਨਾਕ ਅਪਰਾਧੀ ਬੌਬੀ ਕਬੂਤਰ ਦੀ ਪ੍ਰੇਮਿਕਾ ਹੈ। ਬੌਬੀ ਕਬੂਤਰ ਲਾਰੈਂਸ ਬਿਸ਼ਨੋਈ ਗੈਂਗ ਦਾ ਮੁੱਖ ਸ਼ੂਟਰ ਅਤੇ ਹਥਿਆਰਾਂ ਦਾ ਸਪਲਾਇਰ ਹੈ, ਜੋ ਪਿਛਲੇ ਸੱਤ ਸਾਲਾਂ ਤੋਂ ਨੇਹਾ ਦੇ ਸੰਪਰਕ ਵਿੱਚ ਸੀ। ਜ਼ਿਕਰਯੋਗ ਹੈ ਕਿ ਬੌਬੀ ਕਬੂਤਰ ਨੇ ਹੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਰੇਕੀ ਕੀਤੀ ਸੀ ਅਤੇ ਸ਼ੂਟਰਾਂ ਨੂੰ ਮੂਸੇਵਾਲਾ ਦੇ ਰਸਤੇ ਤੇ ਹਰਕਤਾਂ ਦੀ ਪਲ-ਪਲ ਦੀ ਜਾਣਕਾਰੀ ਮੁਹੱਈਆ ਕਰਵਾਈ ਸੀ।

ਪੁਲਿਸ ਨੇ ਬੀਤੇ ਦਿਨ ਬੌਬੀ ਕਬੂਤਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ। ਹੁਣ ਨੇਹਾ ਦੀ ਗ੍ਰਿਫ਼ਤਾਰੀ ਨਾਲ ਦਿੱਲੀ ਅਤੇ ਪੰਜਾਬ ਵਿੱਚ ਸਰਗਰਮ ਇਸ ਵੱਡੇ ਅਪਰਾਧਿਕ ਸਿੰਡੀਕੇਟ ਦੇ ਕਈ ਹੋਰ ਭੇਦ ਖੁੱਲ੍ਹਣ ਦੀ ਉਮੀਦ ਹੈ।

Read More : ਸੀਜੀਸੀ ਲਾਂਡਰਾਂ ਵਿਖੇ ਕੇਂਦਰੀ ਬਜਟ-2026 ’ਤੇ ਆਧਾਰਿਤ ਦੋ ਦਿਨਾਂ ਸਮਾਗਮ ‘ਬਜਟਕੋਨ-26’ ਕਰਵਾਇਆ

Leave a Reply

Your email address will not be published. Required fields are marked *