ਉਨ੍ਹਾਂ ਦੀ ਸਿਹਤਯਾਬੀ ਅਤੇ ਲੰਮੀ ਉਮਰ ਦੀ ਕਾਮਨਾ ਕਰਦੇ
ਅੰਮ੍ਰਿਤਸਰ, 9 ਅਗਸਤ : ਰੱਖੜੀ ਦੇ ਤਿਉਹਾਰ ਮੌਕੇ ਅੱਜ ਅੰਮ੍ਰਿਤਸਰ ਅਟਾਰੀ ਵਾਹਗਾ ਸਰਹੱਦ ’ਤੇ ਬੀਜੇਪੀ ਦੀ ਸਰਕਾਰ ਦੀ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਟਾਰੀ ਵਾਹਗਾ ਸਰਹੱਦ ’ਤੇ ਡਿਊਟੀ ਨਿਭਾ ਰਹੇ ਜਵਾਨਾਂ ਦੀ ਲੰਮੀ ਉਮਰ ਦੀ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਉਨ੍ਹਾਂ ਨਾਲ ਸਕੂਲ ਵਿਦਿਆਰਥਣਾਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੀ ਮੈਬਰਾਂ ਵੀ ਮੌਜੂਦ ਸਨ।
ਇਸ ਮੌਕੇ ਲਕਸ਼ਮੀ ਕਾਂਤਾ ਚਾਵਲਾ ਨੇ ਦਸਿਆ ਕਿ ਬਾਰਡਰ ’ਤੇ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਰੱਖੜੀ ਬੰਨ੍ਹਣ ਆਏ ਹਾਂ ਉਨ੍ਹਾਂ ਵਲੋਂ ਸਰਹੱਦਾਂ ਦੀ ਰਖਿਆ ਕਰਨ ਵਾਲੇ ਇਨਾਂ ਨੌਜਵਾਨਾਂ ਨੂੰ ਰੱਖੜੀ ਬੰਨ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਹੈ। ਇਹ ਭਰਾ ਜੋ ਸਰਹੱਦ ’ਤੇ ਡਿਊਟੀ ਨਿਭਾ ਦੇਸ਼ ਦੇ ਲੋਕਾਂ ਦੀ ਰਖਿਆ ਕਰਦੇ ਹਨ ਅਤੇ ਘਰਾਂ ਤੋਂ ਆਪਣੇ ਪਰਿਵਾਰਕ ਮੈਂਬਰਾਂ ਤੋਂ ਦੂਰ ਰਹਿੰਦੇ ਹਨ ਉਨ੍ਹਾਂ ਲਈ ਅਸੀਂ ਹਰ ਸਾਲ ਰੱਖੜੀ ਲੈ ਕੇ ਪਹੁੰਚਦੇ ਹਾਂ ਅਤੇ ਉਨ੍ਹਾਂ ਦੀ ਸਿਹਤਯਾਬੀ ਅਤੇ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ।
ਇਹਨਾਂ ਜਵਾਨਾਂ ਕਰਕੇ ਹੀ ਅੱਜ ਅਸੀਂ ਖੁੱਲੀ ਹਵਾ ’ਚ ਸਾਹ ਲੈ ਰਹੇ ਹਾਂ ਤੇ ਰਾਤ ਨੂੰ ਚੈਨ ਦੀ ਨੀਂਦ ਸੌਂਦੇ ਹਾਂ, ਉਨ੍ਹਾਂ ਕਿਹਾ ਕਿ ਸਾਡੇ ਜਵਾਨਾਂ ਨੇ ਜਦੋਂ ਵੀ ਦੁਸ਼ਮਣ ਨੇ ਸਾਡੇ ਦੇਸ਼ ’ਤੇ ਹਮਲਾ ਕੀਤਾ ਤੇ ਮੂੰਹ ਤੋੜ ਜਵਾਬ ਦਿੱਤਾ ਹੈ।
ਉੱਥੇ ਹੀ ਉਹਨਾਂ ਕਿਹਾ ਕਿ ਸਾਡੇ ਜਵਾਨਾਂ ਦੇ ਵਿੱਚ ਇੱਕ ਸ਼ਕਤੀ ਪੈਦਾ ਹੁੰਦੀ ਹੈ ਉਹਨਾਂ ਕਿਹਾ ਕਿ ਰਾਖੀ ਦਾ ਤਿਉਹਾਰ ਇਕੱਲਾ ਭੈਣ ਭਰਾ ਦਾ ਤਿਓਹਾਰ ਹੀ ਨਹੀਂ ਦੇਸ਼ ਪ੍ਰੇਮ ਦਾ ਤਿਓਹਾਰ ਵੀ ਹੈ ਉਹਨਾਂ ਕਿਹਾ ਕਿ ਕਿਹਾ ਜਾਂਦਾ ਕਿ ਭੈਣ ਭਰਾ ਦੀ ਰੱਖਿਆ ਕਰਨ ਦੇ ਲਈ ਵਚਨ ਲੈਂਦਾ ਹੈ ਪਰ ਉੱਥੇ ਅਸੀਂ ਸਾਰੇ ਹੀ ਆਪਣੇ ਦੇਸ਼ ਦੀ ਰੱਖਿਆ ਕਰਨ ਦੇ ਲਈ ਵੀ ਬਚਨ ਲੈਦੇ ਹਾਂ ਕਿ ਅਸੀਂ ਆਪਣੇ ਦੇਸ਼ ਦੀ ਰਕਸ਼ਾ ਆਪਣੀ ਜੀ ਜਾਨ ਨਾਲ ਕਰਾਂਗੇ ਉਹਨਾਂ ਕਿਹਾ ਕਿ ਸਾਰੇ ਹੀ ਜਵਾਨ ਅੱਜ ਆਪਣੇ ਘਰਾਂ ਤੋਂ ਦੂਰ ਬੈਠੇ ਹਨ ਤੇ ਉੱਥੇ ਹੀ ਅੱਜ ਇੱਥੇ ਆਈਆਂ ਹੋਈਆਂ ਭੈਣਾਂ ਕੋਲੋਂ ਰੱਖੜੀ ਬਣਵਾ ਰਹੇ ਹਨ ਮਨ ਨੂੰ ਬਹੁਤ ਚੰਗਾ ਲੱਗਾ ਤੇ ਖੁਸ਼ੀ ਹੋਈ।
ਉਥੇ ਹੀ ਸਕੂਲੀ ਬੱਚਿਆਂ ਤੇ ਟੀਚਰਾਂ ਨੇ ਵੀ ਸਰਹੱਦ ’ਤੇ ਬੀ. ਐਸ. ਐਫ. ਜਵਾਨਾਂ ਨੂੰ ਰੱਖੜੀ ਬੰਨ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਉਨ੍ਹਾਂ ਕਿਹਾ ਸਾਡੇ ਮਨ ਨੂੰ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਹੈ ਕਿ ਅਸੀਂ ਅੱਜ ਆਪਣੀ ਦੇਸ਼ ਦੇ ਜਵਾਨਾਂ ਦੇ ਕਲਾਈਆਂ ਤੇ ਰੱਖੜੀ ਬੰਨੀ ਹੈ ਜੋ ਸਾਡੇ ਦੇਸ਼ ਦੀ ਰਕਸ਼ਾ ਕਰਦੇ ਆ ਤੇ ਅਸੀਂ ਚੈਨ ਦੀ ਨੀਂਦ ਸੌਂਦੇ ਹਾਂ ।
Read More : ਧਨੌਲਾ ਮੰਦਰ ਹਾਦਸੇ ’ਚ ਜ਼ਖਮੀ ਹਲਵਾਈ ਦੀ ਇਲਾਜ ਦੌਰਾਨ ਮੌਤ
