ਕੁਰੂਕਸ਼ੇਤਰ,15 ਅਕਤੂਬਰ : ਹਰਿਆਣਾ ਦੇ ਜ਼ਿਲਾ ਕੁਰੂਕਸ਼ੇਤਰ ਵਿਚ ਭਾਰਤੀ ਕਿਸਾਨ ਯੂਨੀਅਨ ਚੜੂਨੀ (ਬੀਕੇਯੂ) ਦੇ ਪ੍ਰਧਾਨ ਨੇ ਮਿੰਨੀ ਸਕੱਤਰੇਤ ਦੇ ਅਹਾਤੇ ਵਿਚ ਡੀ.ਐੱਫ.ਐੱਸ.ਸੀ. (ਜ਼ਿਲਾ ਖੁਰਾਕ ਅਤੇ ਸਪਲਾਈ ਕੰਟਰੋਲਰ) ਨੂੰ ਥੱਪੜ ਮਾਰ ਦਿੱਤਾ। ਡੀ.ਐੱਫ.ਐੱਸ.ਸੀ. ਰਾਜੇਸ਼ ਕੁਮਾਰ ਹੜਤਾਲ ‘ਤੇ ਬੈਠੇ ਬੀਕੇਯੂ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨਾਲ ਗੱਲ ਕਰਨ ਆਏ ਸਨ।
ਚੜੂਨੀ ਆਪਣੀ ਟਰਾਲੀ ਵਿੱਚ ਜੀਰੇ ‘ਤੇ ਬੈਠਾ ਸੀ। ਜਿਵੇਂ ਹੀ ਉਹ ਹੇਠਾਂ ਉਤਰਿਆ, ਉਸਨੇ ਡੀ.ਐੱਫ.ਐੱਸ.ਸੀ. ਨੂੰ ਥੱਪੜ ਮਾਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਹੋਰ ਵਿਭਾਗ ਦੇ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ।
Read More : ਹੜ੍ਹ ਪੀੜਤਾਂ ਦੀ ਸਹਾਇਤਾ ਲਈ ਕੇਂਦਰ ਸਰਕਾਰ ਸਹਿਯੋਗ ਲਈ ਤਤਪਰ : ਸ਼ਿਵਰਾਜ ਚੌਹਾਨ