ਦੋਸਤਾਂ ਨਾਲ ਬੀਚ ‘ਤੇ ਗਿਆ ਸੀ ਨੁਹਾਉਣ
ਖੰਨਾ, 29 ਜੁਲਾਈ : ਰੂਸ ਦੇ ਮਾਸਕੋ ਵਿਚ ਖੰਨਾ ਸ਼ਹਿਰ ਦੇ 20 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ, ਜਿਸਦੀ ਪਛਾਣ ਸਾਈਂ ਧਰੁਵ ਕਪੂਰ ਵਾਸੀ ਸਿਟੀ ਅਮਲੋਹ ਰੋਡ ਖੰਨਾ ਵਜੋਂ ਹੋਈ ਹੈ, ਜੋ ਪੜ੍ਹਾਈ ਲਈ ਰੂਸ ਗਿਆ ਸੀ।
ਜਾਣਕਾਰੀ ਧਰੁਵ ਕਪੂਰ ਮਾਸਕੋ ਤੋਂ ਕਰੀਬ 50 ਕਿਲੋਮੀਟਰ ਦੂਰ ਇਕ ਬੀਚ ‘ਤੇ ਆਪਣੇ ਦੋਸਤਾਂ ਨਾਲ ਨਹਾਉਣ ਗਿਆ ਸੀ। ਇਸ ਦੌਰਾਨ ਅਚਾਨਕ ਪਾਣੀ ਦਾ ਵਹਾਅ ਵਧ ਗਿਆ ਅਤੇ ਸਾਈ ਧਰੁਵ ਕਪੂਰ ਅਤੇ ਉਸਦਾ ਦੋਸਤ ਪਾਣੀ ਦੀਆਂ ਲਹਿਰਾਂ ਵਿਚ ਡੁੱਬ ਗਏ। ਉਸਦੇ ਦੋਸਤਾਂ ਨੇ ਤੁਰੰਤ ਸਾਈ ਧਰੁਵ ਕਪੂਰ ਅਤੇ ਉਸਦੇ ਦੋਸਤ ਨੂੰ ਬਚਾਉਣ ਦਾ ਯਤਨ ਕੀਤਾ ਗਿਆ। ਇਸ ਦੌਰਾਨ ਧਰੁਵ ਕਪੂਰ ਦੇ ਦੋਸਤ ਨੂੰ ਬਚਾਯ੍ ਲਿਆ ਗਿਆ ਪਰ ਧਰੁਵ ਕਪੂਰ ਦੀ ਹਾਲਤ ਵਿਗੜ ਗਈ।
ਉਸਨੂੰ ਉੱਥੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਅਨੁਸਾਰ ਪਾਣੀ ਉਸਦੇ ਪੇਟ ਅਤੇ ਦਿਮਾਗ ਵਿਚ ਦਾਖਲ ਹੋ ਗਿਆ ਸੀ। ਧਰੁਵ ਦੋ ਦਿਨ ਕੋਮਾ ਵਿਚ ਰਿਹਾ ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ। ਇਹ ਹਾਦਸਾ ਦੋ ਦਿਨ ਪਹਿਲਾਂ ਵਾਪਰਿਆ ਹੈ। ਧਰੁਵ ਦੇ ਪਰਿਵਾਰ ਨੂੰ ਅੱਜ ਉਸ ਦੀ ਮੌਤ ਦੀ ਖ਼ਬਰ ਮਿਲੀ, ਜਦੋਂ ਪਰਿਵਾਰ ਨੇ ਉੱਥੇ ਉਸਦੇ ਦੋਸਤਾਂ ਨਾਲ ਸੰਪਰਕ ਕੀਤਾ ਤਾਂ ਇਸ ਘਟਨਾ ਦਾ ਪਤਾ ਲੱਗਿਆ।
Read More : ਅਮਰੀਕਾ ’ਚ ਭਾਰਤੀ ਮੂਲ ਦਾ ਪਾਇਲਟ ਗ੍ਰਿਫਤਾਰ