Davinderjit Singh

‘ਖਾਲਸਾ ਏਡ ਇੰਡੀਆ’ ਦੇ ਮੁਖੀ ਦਵਿੰਦਰਜੀਤ ਸਿੰਘ ਨੇ ਛੱਡਿਆ ਅਹੁਦਾ

ਅੰਮ੍ਰਿਤਸਰ ਸਾਹਿਬ, 8 ਨਵੰਬਰ : ‘ਖਾਲਸਾ ਏਡ ਇੰਡੀਆ’ ਦੇ ਮੁਖੀ ਦਵਿੰਦਰਜੀਤ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੇ ਨਾਲ ਹੀ ‘ਖਾਲਸਾ ਏਡ ਇੰਡੀਆ’ ਦੇ ਅਾਪ੍ਰੇਸ਼ਨ ਮੈਨੇਜਰ ਗੁਰਵਿੰਦਰ ਸਿੰਘ ਨੇ ਵੀ ਅਸਤੀਫਾ ਦੇ ਦਿੱਤਾ ਹੈ। ਦਵਿੰਦਰਜੀਤ ਸਿੰਘ ਨੇ ਇਸ ਅਸਤੀਫੇ ਦਾ ਕਾਰਨ ‘ਖਾਲਸਾ ਏਡ’ ਸੰਸਥਾ ਅੰਦਰ ਚੰਗੀ ਮੈਨੇਜਮੈਂਟ ਦੀ ਕਮੀ, ਪਾਰਦਰਸ਼ਤਾ ਦੀ ਘਾਟ ਅਤੇ ਯੂ. ਕੇ. ਮੈਨੇਜਮੈਂਟ ਦੀ ਲੋੜ ਤੋਂ ਜ਼ਿਆਦਾ ਦਖਲਅੰਦਾਜ਼ੀ ਨੂੰ ਦੱਸਿਆ ਹੈ।

ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਹੋਈ ਪ੍ਰੈੱਸ ਕਾਨਫਰੰਸ ਵਿਚ ਦਵਿੰਦਰਜੀਤ ਸਿੰਘ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਉਹ ‘ਖਾਲਸਾ ਏਡ’ ਵਿਚ ਪੂਰੀ ਤਨਦੇਹੀ ਨਾਲ ਸੇਵਾ ਨਿਭਾਅ ਰਹੇ ਸਨ ਪਰ ਸੰਸਥਾ ਅੰਦਰ ਇਸ ਸਮੇਂ ਬਣੇ ਮਾੜੇ ਹਾਲਾਤਾਂ ਕਾਰਨ ਉਹ ਅੱਗੇ ਹੋਰ ਸੇਵਾ ਕਰਨ ਦੇ ਅਸਮਰਥ ਹਨ।

ਉਨ੍ਹਾਂ ਦੱਸਿਆ ਕਿ 2023 ਵਿਚ ਪਿਛਲੀ ਟੀਮ ਦੇ ਅਸਤੀਫੇ ਤੋਂ ਬਾਅਦ ਉਨ੍ਹਾਂ ਨੇ ਦੋ ਸਾਲ ਪਹਿਲਾਂ ਅਾਪ੍ਰੇਸ਼ਨ ਲੀਡ ਵਜੋਂ ਚਾਰਜ ਸੰਭਾਲਿਆ ਸੀ।

ਦਵਿੰਦਰਜੀਤ ਸਿੰਘ ਨੇ 2025 ਹੜ੍ਹ ਰਾਹਤ ਸੇਵਾਵਾਂ ਦੌਰਾਨ ‘ਖਾਲਸਾ ਏਡ’ ਦੇ ਪ੍ਰਦਰਸ਼ਨ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਕਈ ਚੀਜ਼ਾਂ ਮੈਨੇਜਮੈਂਟ ਦੇ ਕਮਜ਼ੋਰ ਹੋਣ ਕਰ ਕੇ ਅਤੇ ਯੂ. ਕੇ. ਹੈੱਡਕੁਅਾਰਟਰ ਤੋਂ ਬਹੁਤ ਜ਼ਿਆਦਾ ਕੰਟਰੋਲ ਕਰਨ ਦੇ ਕਾਰਨ ਲੋੜਵੰਦਾਂ ਦੀਆਂ ਉਮੀਦਾਂ ਨੂੰ ਪੂਰਾ ਨਹੀਂ ਕਰ ਸਕੀਆਂ।

Read More : ਸਰਕਾਰ ਨੇ 1012 ਹੜ੍ਹ ਪ੍ਰਭਾਵਿਤ ਪਿੰਡਾਂ ’ਚ ਰਾਹਤ ਵੰਡ ਪ੍ਰਕਿਰਿਆ ਕੀਤੀ ਮੁਕੰਮਲ

Leave a Reply

Your email address will not be published. Required fields are marked *