Kane Williamson

ਕੇਨ ਵਿਲੀਅਮਸਨ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

ਨਿਊਜ਼ੀਲੈਂਡ, 2 ਨਵੰਬਰ : ਨਿਊਜ਼ੀਲੈਂਡ ਦੇ ਦਿੱਗਜ਼ ਬੱਲੇਬਾਜ਼ ਅਤੇ ਕਪਤਾਨ ਕੇਨ ਵਿਲੀਅਮਸਨ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।

ਵਿਲੀਅਮਸਨ ਨੇ ਨਿਊਜ਼ੀਲੈਂਡ ਲਈ 2500 ਤੋਂ ਵੱਧ ਦੌੜਾਂ ਬਣਾਈਆਂ। ਵਿਲੀਅਮਸਨ ਟੀ-20 ਅੰਤਰਰਾਸ਼ਟਰੀ ਕ੍ਰਿਕਟ ’ਚ ਨਿਊਜ਼ੀਲੈਂਡ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਹਨ।

ਉਨ੍ਹਾਂ ਨੇ ਕਿਹਾ ਕਿ ਹੁਣ ਟੀਮ ਨੂੰ ਨਵੀਂ ਦਿਸ਼ਾ ਦੇਣ ਦਾ ਸਮਾਂ ਹੈ। ਜਦਕਿ ਵਿਲੀਅਮਸਨ ਇਕ ਰੋਜ਼ਾ ਅਤੇ ਟੈਸਟ ਕ੍ਰਿਕਟ ਖੇਡਣਾ ਜਾਰੀ ਰੱਖਣਗੇ ਅਤੇ ਉਹ ਦਸੰਬਰ ਮਹੀਨੇ ਵੈਸਟਇੰਡੀਜ਼ ਦੀ ਟੀਮ ਨਾਲ ਖੇਡੇ ਜਾਣ ਵਾਲੇ ਤਿੰਨ ਟੈਸਟ ਮੈਚਾਂ ਦੀ ਲੜੀ ਵਿਚ ਮੌਜੂਦ ਰਹਿਣਗੇ।

ਵਿਲੀਅਮਸਨ ਨੇ ਕਿਹਾ ਕਿ ਇਹ ਕੁੱਝ ਅਜਿਹਾ ਹੈ ਜਿਸ ਦਾ ਮੈਂ ਲੰਬੇ ਸਮੇਂ ਤੱਕ ਹਿੱਸਾ ਰਿਹਾ ਹਾਂ ਅਤੇ ਮੈਂ ਉਨ੍ਹਾਂ ਯਾਦਾਂ ਨੂੰ ਅਨੁਭਵਾਂ ਦੇ ਲਈ ਬਹੁਤ ਧੰਨਵਾਦੀਹਾਂ। ਇਹ ਮੇਰੇ ਅਤੇ ਟੀਮ ਦੇ ਲਈ ਸਹੀ ਸਮਾਂ ਹੈ।

ਇਸ ਨਾਲ ਟੀਮ ਨੂੰ ਅੱਗੇ ਦੀ ਸੀਰੀਜ਼ ਅਤੇ ਉਨ੍ਹਾਂ ਦੇ ਅਗਲੇ ਵੱਡੇ ਨਿਸ਼ਾਨੇ, ਯਾਨੀ ਟੀ-20 ਵਿਸ਼ਵ ਕੱਪ ਦੇ ਲਈ ਸਪੱਸ਼ਟਤਾ ਮਿਲੇਗੀ। ਟੀਮ ’ਚ ਬਹੁਤ ਸਾਰਾ ਟੇਲੈਂਟ ਹੈ ਅਤੇ ਇਨ੍ਹਾਂ ਖਿਡਾਰੀਆਂ ਨੂੰ ਅੱਗੇ ਲਿਆਉਣਾ ਅਤੇ ਉਨ੍ਹਾਂ ਨੂੰ ਵਿਸ਼ਵ ਕੱਪ ਦੇ ਲਈ ਤਿਆਰ ਕਰਨਾ ਮਹੱਤਵਪੂਰਨ ਹੋਵੇਗਾ।

Read More : ਅੱਗ ’ਚ ਝੁਲਸ ਜਾਣ ਕਾਰਨ 11 ਮਹੀਨੇ ਦੇ ਬੱਚੇ ਦੀ ਮੌਤ

Leave a Reply

Your email address will not be published. Required fields are marked *