Kala Parishad Chandigarh

ਕਲਾ ਪ੍ਰੀਸ਼ਦ ਚੰਡੀਗੜ੍ਹ ਵੱਲੋਂ ਪੰਜਾਬ ਰਤਨ, ਮਾਤ ਭਾਸ਼ਾ ਅਤੇ ਪੰਜਾਬ ਗੌਰਵ ਸਨਮਾਨਾਂ ਦਾ ਐਲਾਨ

ਚੰਡੀਗੜ੍ਹ, 5 ਜਨਵਰੀ : ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵੱਲੋਂ ਅੱਜ ਕਲਾ ਭਵਨ ਸੈਕਟਰ-16 ਵਿਖੇ ਕਾਰਜਕਾਰਨੀ ਦੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਕੀਤੀ। ਮੀਟਿੰਗ ਵਿਚ ਕਲਾ ਪ੍ਰੀਸ਼ਦ ਚੰਡੀਗੜ੍ਹ ਵੱਲੋਂ ਪੰਜਾਬ ਰਤਨ, ਮਾਤ ਭਾਸ਼ਾ ਸਨਮਾਨ ਤੇ ਪੰਜਾਬ ਗੌਰਵ ਸਨਮਾਨਾਂ ਦਾ ਐਲਾਨ ਕੀਤਾ ਗਿਆ|

ਦੱਸ ਦੇਈਏ ਕਿ ਅੱਜ ਪੰਜਾਬ ਕਲਾ ਪ੍ਰੀਸ਼ਦ ਵੱਲੋੱ ਰੰਧਾਵਾ ਉਤਸਵ ਮੌਕੇ ਦਿੱਤੇ ਜਾਣ ਵਾਲ਼ੇ ਸਨਮਾਨਾਂ ਦਾ ਐਲਾਨ ਕੀਤਾ ਗਿਆ। 2026 ਦਾ ‘ਪੰਜਾਬ ਰਤਨ’ ਇਸ ਵਾਰ ਪ੍ਰੋ. ਕਰਮਜੀਤ ਸਿੰਘ (ਉਪ-ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੂੰ,ਮਾਤ ਭਾਸ਼ਾ ਸਨਮਾਨ ਉੱਘੀ ਕਹਾਣੀਕਾਰਾ ਬਚਿੰਤ ਕੌਰ ਨੂੰ ਦਿੱਤਾ ਜਾਵੇਗਾ।

ਪੰਜਾਬ ਗੌਰਵ ਸਨਮਾਨ ਰੰਗਮੰਚ- ਨੀਨਾ ਟਿਵਾਣਾ ਨੂੰ, ਸਿਨੇਮਾ ਗੁਰਵਿੰਦਰ ਸਿੰਘ ਨੂੰ, ਕਲਾ ਦੇਵਇੰਦਰ ਨੂੰ ਅਤੇ ਸਾਹਿਤ ਲਈ ਗੁਰਭਜਨ ਗਿੱਲ ਨੂੰ ਪ੍ਰਦਾਨ ਕੀਤਾ ਜਾਵੇਗਾ। ਮਹਿੰਦਰ ਸਿੰਘ ਰੰਧਾਵਾਂ, ਯਾਦਗਾਰੀ ਉਤਸਵ 2 ਫਰਵਰੀ ਤੋਂ ਲੈ ਕੇ 7 ਫਰਵਰੀ ਤੱਕ ਚੱਲੇਗਾ। ਇਸ ਦੌਰਾਨ ਕਵੀ ਦਰਬਾਰ, ਕਲਾ ਕਾਰਗੁਜ਼ਾਰੀਆਂ, ਫਿਲਮ ਅਤੇ ਨਾਟਕ ਦਾ ਮੰਚਨ ਕੀਤਾ ਜਾਵੇਗਾ।

ਦੱਸ ਦੇਈਏ ਕਿ ਸਾਰੇ ਐਵਾਰਡੀਆਂ ‘ਤੇ ਇਕ ਦਿਨ ਦਾ ਸੈਮੀਨਾਰ ਹੋਵੇਗਾ, ਜਿਸ ਵਿਚ ਉਨ੍ਹਾਂ ਬਾਰੇ ਪਰਚੇ ਪੜ੍ਹੇ ਜਾਣਗੇ। 2 ਫਰਵਰੀ ਨੂੰ ਉਦਘਾਟਨੀ 3 ਫਰਵਰੀ ਤੋੰ 6 ਫਰਵਰੀ ਤਕ ਅਕਾਦਮੀਆਂ ਦੇ ਪ੍ਰੋਗਰਾਮ ਹੋਣਗੇ ਅਤੇ 7 ਫਰਵਰੀ ਨੂੰ ਸਨਮਾਨ ਦਿੱਤੇ ਜਾਣਗੇ।

ਚੇਅਰਮੈਨ ਸਵਰਨਜੀਤ ਸਵੀ ਹੋਰਾਂ ਨੇ ਸਭ ਕਲਾ ਪ੍ਰੇਮੀਆਂ ਨੂੰ ਇਸ ਵਿਲੱਖਣ ਉਤਸਵ ਦਾ ਹਿੱਸਾ ਬਣਨ ਦੀ ਗੁਜ਼ਾਰਿਸ਼ ਕੀਤੀ।ਅੱਜ ਦੀ ਮੀਟਿੰਗ ਵਿਚ ਅਮਰਜੀਤ ਗਰੇਵਾਲ, ਡਾ. ਯੋਗਰਾਜ, ਅਸ਼ਵਨੀ ਚੈਟਲੇ, ਨਿਰਮਲ ਜੌੜਾ, ਡਾ. ਮਨਜਿੰਦਰ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।

Read More : ਵਿੱਤ ਮੰਤਰੀ ਚੀਮਾ ਨੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਹੱਲ ਦਾ ਦਿੱਤਾ ਭਰੋਸਾ

Leave a Reply

Your email address will not be published. Required fields are marked *