Jaggu Bhagwanpuria

ਅੰਮ੍ਰਿਤਸਰ ਹਵਾਈ ਅੱਡੇ ਤੋਂ ਜੱਗੂ ਭਗਵਾਨਪੁਰੀਆ ਦੀ ਭਾਬੀ ਗ੍ਰਿਫਤਾਰ

307 ਮਾਮਲੇ ਵਿਚ ਸੀ ਲੋੜੀਂਦੀ

ਅੰਮ੍ਰਿਤਸਰ, 8 ਜੁਲਾਈ : ਪੁਲਿਸ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਜੱਗੂ ਭਗਵਾਨਪੁਰੀਆ ਦੀ ਭਾਬੀ ਲਵਜੀਤ ਕੌਰ ਨੂੰ ਗ੍ਰਿਫਤਾਰ ਕੀਤਾ ਹੈ। ਲਵਜੀਤ ਕੌਰ ਦੇਰ ਰਾਤ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀ ਸੀ ਅਤੇ ਉਸਨੇ ਆਸਟ੍ਰੇਲੀਆ ਜਾਣਾ ਸੀ।

ਜਾਣਕਾਰੀ ਅਨੁਸਾਰ ਲਵਜੀਤ ਕੌਰ ਵਿਰੁੱਧ ਲੁੱਕ ਆਊਟ ਸਰਕੂਲਰ (LOC) ਜਾਰੀ ਕੀਤਾ ਗਿਆ ਸੀ, ਉਹ ਬਟਾਲਾ ਵਿਚ 307 ਮਾਮਲੇ ਵਿਚ ਲੋੜੀਂਦੀ ਸੀ। ਏਅਰਪੋਰਟ ਪੁਲਿਸ ਨੇ ਉਸਨੂੰ ਹਿਰਾਸਤ ਵਿਚ ਲੈ ਲਿਆ ਹੈ। ਇਸ ਤੋਂ ਬਾਅਦ ਬਟਾਲਾ ਪੁਲਿਸ ਲਵਜੀਤ ਕੌਰ ਨੂੰ ਆਪਣੇ ਨਾਲ ਲੈ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਮੁੱਢਲੀ ਜਾਣਕਾਰੀ ਅਨੁਸਾਰ ਲਵਜੀਤ ਕੌਰ ਪਤਨੀ ਮਨਦੀਪ ਸਿੰਘ ਵਿਰੁੱਧ 26 ਮਈ, 2025 ਨੂੰ ਥਾਣਾ ਘੁੰਮਣ ਬਟਾਲਾ ਵਿਖੇ ਦਰਜ ਐਫ. ਆਈ. ਆਰ. ਤਹਿਤ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ਵਿਚ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਸੀ ਤਾਂ ਜੋ ਦੋਸ਼ੀ ਦੇਸ਼ ਛੱਡ ਕੇ ਭੱਜ ਨਾ ਸਕੇ। ਲਵਜੀਤ ਹਾਲ ਹੀ ਵਿਚ ਜੱਗੂ ਭਗਵਾਨਪੁਰੀਆ ਦੀ ਮਾਂ ਦੇ ਕਤਲ ਤੋਂ ਬਾਅਦ ਅੰਤਿਮ ਸਸਕਾਰ ਵਿਚ ਸ਼ਾਮਲ ਹੋਣ ਲਈ ਭਾਰਤ ਆਈ ਸੀ।

Read More : ਨਿਰਮਾਣ ਅਧੀਨ ਛੱਪੜ ’ਚ ਡਿੱਗਣ ਨਾਲ 2 ਬੱਚਿਆਂ ਦੀ ਮੌਤ

Leave a Reply

Your email address will not be published. Required fields are marked *