Iran team

ਅਮਰੀਕਾ ‘ਚ ਖੇਡੇਗੀ ਈਰਾਨ ਦੀ ਫੁੱਟਬਾਲ ਟੀਮ; ਵਿਸ਼ਵ ਕੱਪ ਦਾ ਰਾਹ ਸਾਫ਼

ਫੀਫਾ ਪ੍ਰਧਾਨ ਜਿਆਨੀ ਇਨਫੈਂਟੀਨੋ ਨੇ ਕੀਤੀ ਪੁਸ਼ਟੀ; ਵੀਜ਼ਾ ਪਾਬੰਦੀਆਂ ਦੇ ਬਾਵਜੂਦ ਅਮਰੀਕਾ ਆਉਣ ਦੀ ਮਿਲੀ ਇਜਾਜ਼ਤ

ਵਾਸ਼ਿੰਗਟਨ, 13 ਮਾਰਚ : ਈਰਾਨ ਦੀ ਫੁੱਟਬਾਲ ਟੀਮ ਵਿਸ਼ਵ ਕੱਪ 2026 ਵਿੱਚ ਹਿੱਸਾ ਲੈਣ ਲਈ ਅਮਰੀਕਾ ਜਾਵੇਗੀ। ਫੀਫਾ ਦੇ ਪ੍ਰਧਾਨ ਜਿਆਨੀ ਇਨਫੈਂਟੀਨੋ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਇਰਾਨ ਦੀ ਰਾਸ਼ਟਰੀ ਟੀਮ ਨੂੰ ਫੁੱਟਬਾਲ ਵਿਸ਼ਵ ਕੱਪ 2026 ਵਿੱਚ ਖੇਡਣ ਲਈ ਅਮਰੀਕਾ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਇਸ ਸਾਲ ਫੀਫਾ ਵਿਸ਼ਵ ਕੱਪ 11 ਜੂਨ ਤੋਂ 19 ਜੁਲਾਈ ਤੱਕ ਸੰਯੁਕਤ ਰਾਜ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵੱਲੋਂ ਸਾਂਝੇ ਤੌਰ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਅਮਰੀਕਾ-ਈਰਾਨ ਜੰਗ ਦੇ ਕਾਰਨ ਲਗਾਈਆਂ ਗਈਆਂ ਯਾਤਰਾ ਅਤੇ ਵੀਜ਼ਾ ਪਾਬੰਦੀਆਂ ਕਾਰਨ ਟੀਮ ਦੀ ਹਿੱਸੇਦਾਰੀ ‘ਤੇ ਸਵਾਲ ਉੱਠ ਰਹੇ ਸਨ।

ਈਰਾਨ ਦਾ ਪਹਿਲਾ ਮੈਚ ਕੈਲੀਫੋਰਨੀਆ ਵਿੱਚ ਹੋਵੇਗਾ। 2026 ਵਿਸ਼ਵ ਕੱਪ ਲਈ ਇਰਾਨ ਦੇ ਗਰੁੱਪ ਮੈਚ ਤੈਅ ਹਨ; ਟੀਮ 15 ਜੂਨ ਨੂੰ ਇੰਗਲਵੁੱਡ ਵਿੱਚ ਨਿਊਜ਼ੀਲੈਂਡ ਵਿਰੁੱਧ ਆਪਣੇ ਸਫ਼ਰ ਦੀ ਸ਼ੁਰੂਆਤ ਕਰੇਗੀ। ਇਸ ਤੋਂ ਬਾਅਦ 21 ਜੂਨ ਨੂੰ ਬੈਲਜੀਅਮ ਅਤੇ 26 ਜੂਨ ਨੂੰ ਸਿਆਟਲ ਵਿੱਚ ਮਿਸਰ ਨਾਲ ਮੈਚ ਖੇਡੇਗੀ। ਇਰਾਨ ਨੂੰ ਗਰੁੱਪ ‘ਜੀ’ ਵਿੱਚ ਬੈਲਜ਼ੀਅਮ, ਮਿਸਰ ਅਤੇ ਨਿਊਜ਼ੀਲੈਂਡ ਦੇ ਨਾਲ ਰੱਖਿਆ ਗਿਆ ਹੈ।

Read More : ਕੱਚੇ ਤੇਲ ਦੀਆਂ ਕੀਮਤਾਂ ‘ਚ ਉਛਾਲ ਦੇ ਬਾਵਜੂਦ ਪੈਟਰੋਲ-ਡੀਜ਼ਲ ਦੀਆਂ ਦਰਾਂ ਸਥਿਰ

Leave a Reply

Your email address will not be published. Required fields are marked *