Iran-US-tensions

ਈਰਾਨ-ਅਮਰੀਕਾ ਤਣਾਅ: ਪੱਛਮੀ ਏਸ਼ੀਆ ‘ਚ ਜੰਗ ਦੇ ਬੱਦਲ ਛਾਏ

ਹੁਣ ਤੱਕ 52,000 ਭਾਰਤੀਆਂ ਦੀ ਹੋਈ ਵਤਨ ਵਾਪਸੀ

ਨਵੀਂ ਦਿੱਲੀ, 8 ਮਾਰਚ : ਪੱਛਮੀ ਏਸ਼ੀਆ ਵਿੱਚ ਲਗਾਤਾਰ ਵਧ ਰਹੇ ਤਣਾਅ ਕਾਰਨ ਗਲਫ਼ (ਖਾੜੀ) ਦੇਸ਼ਾਂ ਵਿਚ ਹਾਲਾਤ ਬੇਹੱਦ ਗੰਭੀਰ ਬਣ ਗਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਖ਼ਿਲਾਫ਼ ਸਖ਼ਤ ਫੌਜੀ ਕਾਰਵਾਈ ਦੇ ਦਿੱਤੇ ਗਏ ਸੰਕੇਤਾਂ ਨੇ ਪੂਰੀ ਦੁਨੀਆ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਇਸ ਜੰਗੀ ਮਾਹੌਲ ਅਤੇ ਅਸੁਰੱਖਿਆ ਦੇ ਡਰ ਕਾਰਨ ਹੁਣ ਤੱਕ 52,000 ਤੋਂ ਵੱਧ ਭਾਰਤੀ ਨਾਗਰਿਕ ਖਾੜੀ ਦੇਸ਼ਾਂ ਨੂੰ ਛੱਡ ਕੇ ਆਪਣੇ ਵਤਨ ਪਰਤ ਆਏ ਹਨ।

ਭਾਰਤ ਸਰਕਾਰ ਇਸ ਪੂਰੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮਾਨਵੀ ਆਧਾਰ ‘ਤੇ ਸਥਿਤੀ ਨੂੰ ਸੰਭਾਲਣ ਅਤੇ ਉੱਥੇ ਫਸੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕੀਤੇ ਹਨ। ਭਾਰਤ ਵੱਲੋਂ ਕੂਟਨੀਤਕ ਪੱਧਰ ‘ਤੇ ਵੀ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਆਪਣੇ ਨਾਗਰਿਕਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ।

Read More : ਟੀ-20 ਵਿਸ਼ਵ ਕੱਪ 2026 : ਅੱਜ ਖ਼ਿਤਾਬੀ ਜੰਗ ਲਈ ਭਿੜਨਗੇ ਭਾਰਤ ਅਤੇ ਨਿਊਜ਼ੀਲੈਂਡ

Leave a Reply

Your email address will not be published. Required fields are marked *