ਪਿਛਲੇ ਸਾਲ ਵਾਪਰੀ ਤ੍ਰਾਸਦੀ ਕਾਰਨ BCCI ਦਾ ਫੈਸਲਾ; ਸਟੇਡੀਅਮ ‘ਚ 11 ਸੀਟਾਂ ਪੀੜਤਾਂ ਦੀ ਯਾਦ ਵਿਚ ਰਹਿਣਗੀਆਂ ਹਮੇਸ਼ਾ ਖਾਲੀ
ਸਪੋਰਟਸ, 27 ਮਾਰਚ : ਇੰਡੀਅਨ ਪ੍ਰੀਮਿਅਰ ਲੀਗ (IPL) 2026 ਦੇ ਸੀਜ਼ਨ ਦੀ ਸ਼ੁਰੂਆਤ 28 ਮਾਰਚ ਨੂੰ ਰਾਇਲ ਚੈਲੇਂਜਰਜ਼ ਬੰਗਲੌਰ (RCB) ਅਤੇ ਸਨਰਾਈਜ਼ਰਜ਼ ਹੈਦਰਾਬਾਦ (SRH) ਦੇ ਮੈਚ ਨਾਲ ਹੋਣ ਜਾ ਰਹੀ ਹੈ। ਬੀਸੀਸੀਆਈ ਦੇ ਸਕੱਤਰ ਦੇਵਾਜੀਤ ਸੈਕੀਆ ਨੇ ਪੁਸ਼ਟੀ ਕੀਤੀ ਹੈ ਕਿ ਇਸ ਵਾਰ ਕੋਈ ਰਸਮੀ ਉਦਘਾਟਨੀ ਸਮਾਗਮ ਨਹੀਂ ਕਰਵਾਇਆ ਜਾਵੇਗਾ।
ਦੇਵਾਜੀਤ ਸੈਕੀਆ ਅਨੁਸਾਰ ਇਹ ਫੈਸਲਾ 4 ਜੂਨ, 2025 ਨੂੰ ਆਰਸੀਬੀ ਦੀ ਜਿੱਤ ਪਰੇਡ ਦੌਰਾਨ ਵਾਪਰੀ ਦੁਖਦਾਈ ਘਟਨਾ ਦੇ ਸੋਗ ਵਜੋਂ ਲਿਆ ਗਿਆ ਹੈ, ਜਿਸ ਵਿੱਚ ਸਟੇਡੀਅਮ ਦੇ ਬਾਹਰ ਭਗਦੜ ਮਚਣ ਕਾਰਨ 11 ਲੋਕਾਂ ਦੀ ਜਾਨ ਚਲੀ ਗਈ ਸੀ। ਹਾਲਾਂਕਿ, 31 ਮਈ ਨੂੰ ਹੋਣ ਵਾਲੇ ਫਾਈਨਲ ਵਾਲੇ ਦਿਨ ਇੱਕ ਸ਼ਾਨਦਾਰ ਸਮਾਪਤੀ ਸਮਾਗਮ ਦੀ ਯੋਜਨਾ ਬਣਾਈ ਗਈ ਹੈ।
ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਆਰਸੀਬੀ ਅਤੇ ਕੇਐਸਸੀਏ ਨੇ ਸਟੇਡੀਅਮ ਵਿੱਚ ਇੱਕ ਯਾਦਗਾਰੀ ਤਖ਼ਤੀ ਲਗਾਉਣ ਅਤੇ 11 ਸੀਟਾਂ ਹਮੇਸ਼ਾ ਲਈ ਖਾਲੀ ਰੱਖਣ ਦਾ ਫੈਸਲਾ ਕੀਤਾ ਹੈ। ਇਹ ਸੀਟਾਂ ਅੰਤਰਰਾਸ਼ਟਰੀ ਮੈਚਾਂ ਦੌਰਾਨ ਵੀ ਨਹੀਂ ਵੇਚੀਆਂ ਜਾਣਗੀਆਂ। ਇਸ ਤੋਂ ਇਲਾਵਾ, ਹਰ ਮੈਚ ਤੋਂ ਪਹਿਲਾਂ ਪੀੜਤਾਂ ਦੇ ਨਾਮ ਪ੍ਰਦਰਸ਼ਿਤ ਕੀਤੇ ਜਾਣਗੇ ਅਤੇ ਦੋਵੇਂ ਟੀਮਾਂ ਇੱਕ ਮਿੰਟ ਦਾ ਮੌਨ ਧਾਰਨ ਕਰਨਗੀਆਂ।
Read More : ਤੇਲ ਕੀਮਤਾਂ ਦਰਮਿਆਨ ਸਥਿਤੀ ਕਾਬੂ ਹੇਠ, ਪੀਐਮ ਮੋਦੀ ਖੁਦ ਕਰ ਰਹੇ ਹਨ ਨਿਗਰਾਨੀ : ਕਿਰੇਨ ਰਿਜੀਜੂ
