ਗੁਜਰਾਤ ਟਾਈਟਨਜ਼ ਵਿਰੁੱਧ ਮੈਚ ਦੌਰਾਨ ‘ਸਲੋਅ ਓਵਰ ਰੇਟ’ ਰੱਖਣਾ ਪਿਆ ਭਾਰੀ
ਮੁੱਲਾਂਪੁਰ, 1 ਅਪ੍ਰੈਲ : ਮੁੱਲਾਂਪੁਰ (ਨਿਊ ਚੰਡੀਗੜ੍ਹ) ਦੇ ਸਟੇਡੀਅਮ ਵਿਚ ਪੰਜਾਬ ਕਿੰਗਜ਼ ਨੇ ਆਈ.ਪੀ.ਐਲ. 2026 ਦੀ ਸ਼ੁਰੂਆਤ ਜਿੱਤ ਨਾਲ ਤਾਂ ਕੀਤੀ, ਪਰ ਟੀਮ ਦੇ ਕਪਤਾਨ ਨੂੰ ਵੱਡਾ ਵਿੱਤੀ ਜੁਰਮਾਨਾ ਝੱਲਣਾ ਪਿਆ ਹੈ। ਗੁਜਰਾਤ ਟਾਈਟਨਜ਼ ਵਿਰੁੱਧ ਖੇਡੇ ਗਏ ਮੈਚ ਵਿੱਚ ਹੌਲੀ ਓਵਰ-ਰੇਟ (Slow Over-rate) ਬਣਾਈ ਰੱਖਣ ਕਾਰਨ ਕਪਤਾਨ ਸ਼੍ਰੇਅਸ ਅਈਅਰ ਨੂੰ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਆਈ.ਪੀ.ਐਲ. ਦੇ ਆਚਾਰ ਸੰਹਿਤਾ ਦੀ ਧਾਰਾ 2.22 ਦੇ ਤਹਿਤ, ਸੀਜ਼ਨ ਦਾ ਇਹ ਪਹਿਲਾ ਅਪਰਾਧ ਹੋਣ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਪੰਜਾਬ ਕਿੰਗਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੁਜਰਾਤ ਟਾਈਟਨਜ਼ ਨੂੰ ਤਿੰਨ ਵਿਕਟਾਂ ਨਾਲ ਹਰਾਇਆ।
Read More : IPL 2026 : ਯੁਜਵੇਂਦਰ ਚਾਹਲ ਦਾ ‘ਵਿਕਟਾਂ ਦਾ ਸੈਂਕੜਾ’ ਅਤੇ ਜਡੇਜਾ ਨੂੰ ਪਿੱਛੇ ਛੱਡਣਾ
