ਈਡਨ ਗਾਰਡਨ ਵਿਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ ਮੈਚ, ਪੰਜਾਬ ਲਗਾਤਾਰ ਤੀਜੀ ਜਿੱਤ ਦੀ ਤਲਾਸ਼ ਵਿੱਚ
ਕੋਲਕਾਤਾ, 6 ਅਪ੍ਰੈਲ : ਆਈਪੀਐਲ ਦੇ ਇਸ ਸੀਜ਼ਨ ਦਾ 12ਵਾਂ ਮੈਚ ਅੱਜ 6 ਅਪ੍ਰੈਲ ਨੂੰ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿਚ ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਪੰਜਾਬ ਕਿੰਗਜ਼ (PBKS) ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ, ਜਦਕਿ ਟਾਸ ਦਾ ਸਮਾਂ ਸ਼ਾਮ 7:00 ਵਜੇ ਰੱਖਿਆ ਗਿਆ ਹੈ। ਪੰਜਾਬ ਕਿੰਗਜ਼ ਨੇ ਆਪਣੇ ਪਹਿਲੇ ਦੋਵੇਂ ਮੈਚਾਂ ਵਿੱਚ ਗੁਜਰਾਤ ਅਤੇ ਚੇਨਈ ਨੂੰ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ, ਜਦਕਿ ਕੋਲਕਾਤਾ ਦੀ ਟੀਮ ਅਜੇ ਤੱਕ ਇਸ ਸੀਜ਼ਨ ਵਿੱਚ ਕੋਈ ਮੈਚ ਨਹੀਂ ਜਿੱਤ ਸਕੀ।
ਦੋਵਾਂ ਟੀਮਾਂ ਦੇ ਆਪਸੀ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ ਹੋਏ 35 ਮੈਚਾਂ ਵਿੱਚੋਂ ਕੋਲਕਾਤਾ ਨੇ 21 ਅਤੇ ਪੰਜਾਬ ਨੇ 13 ਜਿੱਤੇ ਹਨ, ਜਦਕਿ ਇੱਕ ਮੈਚ ਡਰਾਅ ਰਿਹਾ ਹੈ। ਈਡਨ ਗਾਰਡਨ ਵਿਖੇ ਦੋਵੇਂ ਟੀਮਾਂ 14 ਵਾਰ ਭਿੜੀਆਂ ਹਨ, ਜਿਸ ਵਿਚ ਕੋਲਕਾਤਾ ਨੇ 9 ਅਤੇ ਪੰਜਾਬ ਨੇ 4 ਮੈਚ ਜਿੱਤੇ ਹਨ।
ਖਿਡਾਰੀਆਂ ਦੇ ਪ੍ਰਦਰਸ਼ਨ ‘ਤੇ ਨਜ਼ਰ ਮਾਰੀਏ ਤਾਂ ਕੋਲਕਾਤਾ ਲਈ ਅੰਗਕ੍ਰਿਸ਼ ਰਘੂਵੰਸ਼ੀ ਨੇ ਦੋ ਮੈਚਾਂ ਵਿਚ 103 ਦੌੜਾਂ ਬਣਾਈਆਂ ਹਨ ਅਤੇ ਗੇਂਦਬਾਜ਼ ਬਲੇਸਿੰਗ ਮੁਜ਼ਾਰਾਬਾਨੀ ਨੇ ਚਾਰ ਵਿਕਟਾਂ ਲਈਆਂ ਹਨ। ਪੰਜਾਬ ਕਿੰਗਜ਼ ਲਈ ਕੂਪਰ ਕੋਨੋਲੀ ਨੇ ਦੋ ਮੈਚਾਂ ਵਿਚ 108 ਦੌੜਾਂ ਬਣਾਈਆਂ ਹਨ ਅਤੇ ਗੇਂਦਬਾਜ਼ੀ ਵਿਚ ਵਿਜੇਕੁਮਾਰ ਵੈਸ਼ਾਖ ਨੇ ਪੰਜ ਵਿਕਟਾਂ ਹਾਸਲ ਕੀਤੀਆਂ ਹਨ।
ਈਡਨ ਗਾਰਡਨ ਦੀ ਪਿੱਚ ਬੱਲੇਬਾਜ਼ੀ ਲਈ ਅਨੁਕੂਲ ਮੰਨੀ ਜਾਂਦੀ ਹੈ। ਪੰਜਾਬ ਕਿੰਗਜ਼ ਨੇ ਸਾਲ 2024 ਵਿਚ ਇਸੇ ਮੈਦਾਨ ‘ਤੇ ਕੋਲਕਾਤਾ ਵਿਰੁੱਧ 262/2 ਦਾ ਵੱਡਾ ਸਕੋਰ ਬਣਾਇਆ ਸੀ। ਅੱਜ ਦੇ ਮੈਚ ਦੌਰਾਨ ਕੋਲਕਾਤਾ ਵਿਚ ਮੀਂਹ ਪੈਣ ਦੀ 57% ਸੰਭਾਵਨਾ ਹੈ, ਜੋ ਖੇਡ ਵਿੱਚ ਖਲਲ ਪਾ ਸਕਦੀ ਹੈ।
Read More : ਪੰਜਾਬ ਦੇ ਟਰਾਂਸਪੋਰਟ ਸਿਸਟਮ ਨੂੰ ਮਿਲੇਗੀ ਨਵੀਂ ਰਫ਼ਤਾਰ: ਮੁੱਖ ਮੰਤਰੀ ਦਿਖਾਉਣਗੇ 250 ਬੱਸਾਂ ਨੂੰ ਹਰੀ ਝੰਡੀ
