ਗੁਜਰਾਤ ਟਾਈਟਨਸ ਨੇ ਦਿੱਲੀ ਕੈਪੀਟਲਜ਼ ਨੇ ਦਿੱਲੀ ਨੂੰ 1 ਦੌੜ ਨਾਲ ਹਰਾਇਆ
ਸਪੋਰਟਸ ਡੈਸਕ, 8 ਮਾਰਚ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ 14ਵੇਂ ਮੈਚ ਵਿੱਚ ਇੱਕ ਬੇਹੱਦ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ। ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਗੁਜਰਾਤ ਟਾਈਟਨਸ ਨੇ ਦਿੱਲੀ ਕੈਪੀਟਲਜ਼ ਨੂੰ ਸਿਰਫ਼ 1 ਦੌੜ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ।
ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਪਰ ਗੁਜਰਾਤ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 210 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕਰ ਦਿੱਤਾ। ਜੋਸ ਬਟਲਰ ਨੇ 27 ਗੇਂਦਾਂ ਵਿੱਚ 52 ਦੌੜਾਂ ਬਣਾ ਕੇ ਪਾਰੀ ਨੂੰ ਗਤੀ ਦਿੱਤੀ। ਇਸ ਤੋਂ ਬਾਅਦ ਕਪਤਾਨ ਸ਼ੁਭਮਨ ਗਿੱਲ ਨੇ ਮੋਰਚਾ ਸੰਭਾਲਿਆ ਅਤੇ 4 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ 70 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਅੱਜ ਦੇ ਮੈਚ ਦਾ ਮੁੱਖ ਆਕਰਸ਼ਣ ਵਾਸ਼ਿੰਗਟਨ ਸੁੰਦਰ ਰਹੇ, ਜਿਨ੍ਹਾਂ ਨੇ ਆਪਣੇ 9 ਸਾਲਾਂ ਦੇ ਆਈਪੀਐਲ ਕਰੀਅਰ ਦੀ ਪਹਿਲੀ ਫਿਫਟੀ ਜੜੀ। ਸੁੰਦਰ ਨੇ 32 ਗੇਂਦਾਂ ਵਿੱਚ 55 ਦੌੜਾਂ ਬਣਾਈਆਂ।
211 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਕੈਪੀਟਲਜ਼ ਦੀ ਸ਼ੁਰੂਆਤ ਚੰਗੀ ਰਹੀ। ਪਥੁਮ ਨਿਸੰਕਾ (41) ਅਤੇ ਕੇ.ਐੱਲ ਰਾਹੁਲ ਵਿਚਾਲੇ 76 ਦੌੜਾਂ ਦੀ ਸਾਂਝੇਦਾਰੀ ਹੋਈ। ਰਾਹੁਲ ਨੇ ਇਕ ਪਾਸਾ ਸੰਭਾਲੀ ਰੱਖਿਆ ਅਤੇ ਮੈਦਾਨ ਦੇ ਚਾਰੇ ਪਾਸੇ ਸ਼ਾਟ ਲਗਾਉਂਦੇ ਹੋਏ 92 ਦੌੜਾਂ (11 ਚੌਕੇ, 4 ਛੱਕੇ) ਬਣਾਏ। ਹਾਲਾਂਕਿ, 17ਵੇਂ ਓਵਰ ਵਿੱਚ ਮੁਹੰਮਦ ਸਿਰਾਜ ਨੇ ਰਾਹੁਲ ਨੂੰ ਆਊਟ ਕਰਕੇ ਦਿੱਲੀ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਦਿੱਤਾ।
ਗੁਜਰਾਤ ਦੀ ਜਿੱਤ ਵਿੱਚ ਗੇਂਦਬਾਜ਼ਾਂ ਦਾ ਅਹਿਮ ਯੋਗਦਾਨ ਰਿਹਾ। ਰਾਸ਼ਿਦ ਖਾਨ ਨੇ 10ਵੇਂ ਓਵਰ ਵਿੱਚ ਲਗਾਤਾਰ ਦੋ ਗੇਂਦਾਂ ‘ਤੇ ਨੀਤੀਸ਼ ਰਾਣਾ ਅਤੇ ਸਮੀਰ ਰਿਜ਼ਵੀ ਨੂੰ ਆਊਟ ਕਰਕੇ ਦਿੱਲੀ ਦੇ ਮੱਧਕ੍ਰਮ ਨੂੰ ਝਟਕਾ ਦਿੱਤਾ। ਅੰਤ ਵਿੱਚ ਦਿੱਲੀ ਦੀ ਟੀਮ 20 ਓਵਰਾਂ ਵਿੱਚ 209 ਦੌੜਾਂ ਹੀ ਬਣਾ ਸਕੀ ਅਤੇ ਜਿੱਤ ਤੋਂ ਸਿਰਫ਼ ਇਕ ਦੌੜ ਦੂਰ ਰਹਿ ਗਈ।
Read More : ਸਤਲੋਕ ਆਸ਼ਰਮ ਦੇ ਮੁਖੀ ਰਾਮਪਾਲ ਨੂੰ ਹਾਈ ਕੋਰਟ ਤੋਂ ਮਿਲੀ ਜ਼ਮਾਨਤ
