Union Minister of State

ਕੇਂਦਰੀ ਰਾਜ ਮੰਤਰੀ ਵੱਲੋਂ ਸਮਾਣਾ ਤੇ ਰਾਜਪੁਰਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਨਿਰੀਖਣ

ਮੁਸ਼ਕਲ ਸਮੇਂ ’ਚ ਕੇਂਦਰ ਸਰਕਾਰ ਪੰਜਾਬ ਨਾਲ ਮਜ਼ਬੂਤੀ ਨਾਲ ਖੜ੍ਹੀ : ਦੁਰਗਾਦਾਸ ਉਇਕੇ

ਪਟਿਆਲਾ, 7 ਅਕਤੂਬਰ : ਕੇਂਦਰੀ ਰਾਜ ਮੰਤਰੀ ਦੁਰਗਾਦਾਸ ਉਇਕੇ ਨੇ ਸਮਾਣਾ ਅਤੇ ਰਾਜਪੁਰਾ ਸਬ-ਡਵੀਜ਼ਨ ਪਿੰਡ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਨਿਰੀਖਣ ਕੀਤਾ। ਇਸ ਦੌਰਾਨ ਰਾਜਪੁਰਾ ਸਬ-ਡਵੀਜ਼ਨ ਦੇ ਪਿੰਡ ਝੱਜੋ, ਬੁਧਮੋਰ, ਸਰਾਲਾ ਅਤੇ ਸਮਾਣਾ ਦੇ ਧਰਮਹੇੜੀ, ਸੱਸਾਂ ਗੁੱਜਰਾਂ ਪਿੰਡਾਂ ’ਚ ਪੁੱਜ ਕੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ।

ਇਸ ਦੌਰਾਨ ਕੇਂਦਰੀ ਰਾਜ ਮੰਤਰੀ ਦੁਰਗਾਦਾਸ ਉਇਕੇ ਨੇ ਜ਼ਿਲਾ ਪ੍ਰਸ਼ਾਸਨ ਨੂੰ ਨੁਕਸਾਨ ਦੀ ਵਿਆਪਕ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਕੇਂਦਰ ਵਲੋਂ ਢੁੱਕਵਾਂ ਮੁਆਵਜ਼ਾ ਦਿੱਤਾ ਜਾ ਸਕੇ। ਕਿਸਾਨਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਪਿੰਡ ਵਾਸੀਆਂ ਦੀਆਂ ਮੁੱਖ ਮੰਗਾਂ ਨੂੰ ਨੋਟ ਕੀਤਾ ਜਿਵੇਂ ਕੀ ਨਦੀਆਂ ਦੀ ਗਾਦ ਕੱਢਣਾ, ਭਵਿੱਖ ’ਚ ਫਸਲਾਂ ਅਤੇ ਜ਼ਮੀਨ ਦੇ ਨੁਕਸਾਨ ਨੂੰ ਰੋਕਣ ਲਈ ਪੱਕੇ ਬੰਨ੍ਹ ਅਤੇ ਨਾਲੇ ਬਣਾਉਣਾ ਆਦਿ।

ਮੀਡੀਆ ਨਾਲ ਗੱਲਬਾਤ ਕਰਦਿਆਂ ਮੰਤਰੀ ਬੋਲੇ ਕਿ ਇਸ ਤੋਂ ਪਹਿਲਾਂ ਉਹ ਹਿਮਾਚਲ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਨਿਰੀਖਣ ਕਰ ਕੇ ਆਏ ਹਨ। ਹੁਣ ਪੰਜਾਬ ’ਚ ਆਈ ਹੜ੍ਹ ਦੀ ਮਾਰ ਕਾਰਨ ਪਿੰਡ ਦਾ ਜ਼ਾਇਜਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੇਜਿਆ ਹੈ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ 2 ਦਿਨ ਰਾਜਪੁਰਾ ਸਬ-ਡਵੀਜ਼ਨ ਅਤੇ ਸਮਾਣੇ ਦੇ ਪਿੰਡ ਦਾ ਨਿਰੀਖਣ ਕਰ ਕੇ ਜ਼ਿਲਾ ਪ੍ਰਧਾਨ ਅਧਿਕਾਰੀਆਂ ਨੂੰ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਸੌਂਪੀ ਜਾਵੇਗੀ।

ਉਨ੍ਹਾਂ ਕਿਹਾ ਇਸ ਮੁਸ਼ਕਿਲ ਸਮੇਂ ’ਚ ਕੇਂਦਰ ਸਰਕਾਰ ਪੰਜਾਬ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਉਨ੍ਹਾਂ ਧਰਮਹੇੜੀ ਦਾ ਨਿਰੀਖਣ ਕੀਤਾ, ਜਿੱਥੇ ਕਿਸਾਨ ਹਾਂਸੀ ਬੁਟਾਨਾ ਨਹਿਰ ਦੇ ਮੁੱਦੇ ਨੂੰ ਲੈ ਕੇ ਪਿੰਡ ਵਾਸੀਆਂ ਨਾਲ ਮੁਲਕਾਤ ਕੀਤੀ ਅਤੇ ਭਰੋਸਾ ਦਵਾਇਆ ਕਿ ਸਬੰਧਤ ਰਾਜਾਂ ਦੀ ਕੇਂਦਰੀ ਜਲ ਕਮਿਸ਼ਨ ਨਾਲ ਜਲਦ ਹੀ ਇਕ ਉੱਚ ਪੱਧਰੀ ਮੀਟਿੰਗ ਬੁਲਾਈ ਜਾਵੇਗੀ ਅਤੇ ਇਕ ਠੋਸ ਹੱਲ ਕੱਢਿਆ ਜਾਵੇਗਾ।

ਇਸ ਦੌਰਾਨ ਜ਼ਿਲਾ ਪ੍ਰਧਾਨ (ਪਟਿਆਲਾ ਦੱਖਣੀ) ਜਸਪਾਲ ਸਿੰਘ ਗੰਗਰੋਲੀ, ਜ਼ਿਲਾ ਪ੍ਰਧਾਨ (ਪਟਿਆਲਾ ਉੱਤਰੀ) ਹਰਮੇਸ਼ ਗੋਇਲ ਅਤੇ ਹਰਵਿੰਦਰ ਸਿੰਘ ਹਰਪਾਲਪੁਰ ਆਦਿ ਹਾਜ਼ਰ ਸਨ।

Read More : ਅਰਵਿੰਦ ਕੇਜਰੀਵਾਲ ਨੂੰ ਅਲਾਟ ਹੋਇਆ ਨਵਾਂ ਬੰਗਲਾ

Leave a Reply

Your email address will not be published. Required fields are marked *