ਅਣਪਛਾਤੇ ਹਮਲਾਵਰਾਂ ਵੱਲੋਂ 20-25 ਗੋਲੀਆਂ ਚਲਾ ਕੇ ਸ਼ੋਅਰੂਮ ਦੇ ਸ਼ੀਸ਼ੇ ਤੋੜੇ; ਵਾਲ-ਵਾਲ ਬਚੀ ਕਰਮਚਾਰੀ ਦੀ ਜਾਨ
ਕਪੂਰਥਲਾ, 2 ਅਪ੍ਰੈਲ : ਕਪੂਰਥਲਾ ਦੇ ਬੱਸ ਸਟੈਂਡ ਰੋਡ ‘ਤੇ ਸਥਿਤ ਪ੍ਰਸਿੱਧ ਐਮਆਈਸੀ ਮੋਬਾਈਲ ਸ਼ੋਅਰੂਮ ‘ਤੇ ਅੱਜ ਅਣਪਛਾਤੇ ਨੌਜਵਾਨਾਂ ਵੱਲੋਂ ਤਾਬੜਤੋੜ ਗੋਲੀਬਾਰੀ ਕੀਤੀ ਗਈ। ਸ਼ੋਅਰੂਮ ਦੇ ਮਾਲਕ ਟੀਨੂੰ ਮਲਹੋਤਰਾ ਅਨੁਸਾਰ ਹਮਲਾਵਰਾਂ ਨੇ ਬਾਹਰ ਰੁਕ ਕੇ ਲਗਭਗ 20-25 ਗੋਲੀਆਂ ਚਲਾਈਆਂ।
ਇਸ ਘਟਨਾ ਵਿੱਚ ਸ਼ੋਅਰੂਮ ਦੇ ਸਾਰੇ ਸ਼ੀਸ਼ੇ ਟੁੱਟ ਗਏ ਅਤੇ ਇੱਕ ਗੋਲੀ ਉੱਥੇ ਕੰਮ ਕਰ ਰਹੇ ਨੌਜਵਾਨ ਦੇ ਕੰਨ ਦੇ ਕੋਲੋਂ ਦੀ ਲੰਘ ਗਈ, ਜਿਸ ਕਾਰਨ ਉਸ ਦੀ ਜਾਨ ਵਾਲ-ਵਾਲ ਬਚੀ।
ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਸਬ-ਡਵੀਜ਼ਨ ਅਤੇ ਪੁਲਿਸ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਦੀ ਪਛਾਣ ਲਈ ਸ਼ੋਅਰੂਮ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਫਿਲਹਾਲ ਇਸ ਗੋਲੀਬਾਰੀ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ, ਪਰ ਇਲਾਕੇ ਵਿੱਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ।
Read More : ਜੋਗਿੰਦਰਾ ਗਰੁੱਪ ਪੰਜਾਬ ਵਿਚ ਕਰੇਗਾ 1,100 ਕਰੋੜ ਦਾ ਨਿਵੇਸ਼ : ਸੰਜੀਵ ਅਰੋੜਾ
