ਵਿਸ਼ਵ ਮੁੱਕੇਬਾਜ਼ੀ ਕੱਪ ਲਈ ਭਾਰਤੀ ਟੀਮ ਦਾ ਐਲਾਨ

20 ’ਚੋਂ 16 ਖਿਡਾਰੀ ਹਰਿਆਣਾ ਤੋਂ

ਚੰਡੀਗੜ੍ਹ, 29 ਜੂਨ : 30 ਜੂਨ ਤੋਂ 7 ਜੁਲਾਈ ਤੱਕ ਕਜ਼ਾਕਿਸਤਾਨ ਵਿਚ ਹੋਣ ਵਾਲੇ ਵਿਸ਼ਵ ਮੁੱਕੇਬਾਜ਼ੀ ਕੱਪ ਲਈ ਫੈੱਡਰੇਸ਼ਨ ਆਫ਼ ਇੰਡੀਆ ਨੇ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿਚ ਪੁਰਸ਼ਾਂ ਤੇ ਮਹਿਲਾ ਵਰਗਾਂ ਵਿਚ ਭਾਰਤ 10 ਭਾਰ ਵਰਗਾਂ ’ਚ ਹਿੱਸਾ ਲਵੇਗਾ। ਕਜ਼ਾਕਿਸਤਾਨ ਜਾਣ ਵਾਲੀ ਟੀਮ ਵਿਚ ਹਰਿਆਣਾ ਦੇ 16 ਮੁੱਕੇਬਾਜ਼ ਸ਼ਾਮਲ ਹਨ।
ਭਾਰਤ ਦੀ ਮਹਿਲਾ ਟੀਮ ਵਿਚ 10 ਮੁੱਕੇਬਾਜ਼ਾਂ ’ਚੋਂ 9 ਹਰਿਆਣਾ ਤੋਂ ਹਨ। ਇਨ੍ਹਾਂ ਵਿਚ ਭਿਵਾਨੀ ਤੋਂ ਮੁੱਕੇਬਾਜ਼ ਜੈਸਮੀਨ ਲੰਬੋਰੀਆ, ਨੂਪੁਰ ਸ਼ਿਓਰਾਨ, ਪੂਜਾ ਬੋਹਰਾ ਅਤੇ ਸਾਕਸ਼ੀ ਢਾਂਡਾ, ਰੋਹਤਕ ਤੋਂ ਮੀਨਾਕਸ਼ੀ ਹੁੱਡਾ, ਮੁਸਕਾਨ ਅਤੇ ਅਨਾਮਿਕਾ ਸ਼ਾਮਲ ਹਨ। ਚਰਖੀ ਦਾਦਰੀ ਤੋਂ ਨੀਰਜ ਫੋਗਾਟ ਅਤੇ ਸੰਜੂ ਵੀ ਸ਼ਾਮਲ ਹਨ। ਸਨਮਾਚਾ ਚਾਨੂ ਮਨੀਪੁਰ ਤੋਂ ਹੈ।
ਪੁਰਸ਼ ਵਰਗ ਵਿਚ ਹਰਿਆਣਾ ਦੇ 7 ਮੁੱਕੇਬਾਜ਼ ਸ਼ਾਮਲ ਹਨ। ਭਿਵਾਨੀ ਦੇ ਮੁੱਕੇਬਾਜ਼ ਸਚਿਨ ਤੋਂ ਇਲਾਵਾ, ਚਰਖੀ ਦਾਦਰੀ ਤੋਂ ਲਕਸ਼ਯ ਚਾਹਰ ਅਤੇ ਹਿਸਾਰ ਤੋਂ ਨਰਿੰਦਰ ਬੇਰਵਾਲ, ਮਨੀਸ਼ ਰਾਠੌਰ, ਜੁਗਨੂੰ, ਵਿਸ਼ਾਲ ਅਤੇ ਸਚਿਨ ਹਰਿਆਣਾ ਤੋਂ ਹਨ। ਇਸ ਤੋਂ ਇਲਾਵਾ ਟੀਮ ਵਿਚ ਅਭਿਨਾਸ਼ ਜਾਮਵਾਲ, ਜਾਦੂਮਣੀ, ਨਿਖਿਲ ਦੂਬੇ ਨੂੰ ਸ਼ਾਮਲ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਬ੍ਰਾਜ਼ੀਲ ਵਿਚ ਹੋਈ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਪਹਿਲੇ ਪੜਾਅ ਵਿਚ ਭਾਰਤ ਨੇ 6 ਤਮਗ਼ੇ ਜਿੱਤੇ ਸਨ, ਜਿਨ੍ਹਾਂ ’ਚੋਂ ਹਰਿਆਣਾ ਦੇ ਹਿਤੇਸ਼ ਗੁਲੀਆ (70) ਨੇ ਸੋਨ, ਅਭਿਨਾਸ਼ ਜਾਮਵਾਲ (65) ਨੇ ਚਾਂਦੀ ਤੇ ਜਾਦੂਮਣੀ ਸਿੰਘ (50), ਮਨੀਸ਼ ਰਾਠੌਰ (55), ਸਚਿਨ (60) ਅਤੇ ਵਿਸ਼ਾਲ (90) ਨੇ ਕਾਂਸੀ ਦੇ ਤਮਗ਼ੇ ਜਿੱਤੇ ਸਨ। 30 ਜੂਨ ਤੋਂ ਕਜ਼ਾਕਿਸਤਾਨ ਵਿਚ ਸ਼ੁਰੂ ਹੋਣ ਵਾਲੇ ਵਿਸ਼ਵ ਮੁੱਕੇਬਾਜ਼ੀ ਕੱਪ ਲਈ ਭਾਰਤ ਨੂੰ ਕਈ ਤਮਗ਼ਿਆਂ ਦੀ ਉਮੀਦ ਹੈ।

Read More : ਪੰਜਾਬ ’ਚ 1600 ਇੱਟਾਂ ਦੇ ਭੱਠੇ ਬੰਦ

Leave a Reply

Your email address will not be published. Required fields are marked *