ਮਾਰੀਆ ਬੀਬੀ ਵੱਲੋਂ ਹਾਈਕੋਰਟ ’ਚ ਦਾਖਲ ਰਿਟ ’ਤੇ ਹੋਈ ਸੁਣਵਾਈ
- ਭਾਰਤ ਸਰਕਾਰ ਨੂੰ 3 ਹਫ਼ਤਿਆਂ ’ਚ ਨਿਪਟਾਰਾ ਕਰਨ ਦੇ ਹੁਕਮ
ਬਟਾਲਾ , 31 ਮਈ :- ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ’ਚ ਸਾਬਕਾ ਡਿਪਟੀ ਐਡਵੋਕੇਟ ਜਨਰਲ ਜਤਿੰਦਰ ਸਿੰਘ ਗਿੱਲ ਅਤੇ ਵਕੀਲ ਸਰਬਜੀਤ ਸਿੰਘ ਮਾਨ ਵੱਲੋਂ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਬਣੇ ਤਣਾਅਪੂਰਨ ’ਚ ਦਾਖਲ ਕੀਤੀ ਗਈ ਰਿਟ ’ਤੇ ਸੁਣਵਾਈ ਹੋਈ। ਇਸ ਦੌਰਾਨ ਹਾਈਕੋਰਟ ਨੇ ਭਾਰਤ ਸਰਕਾਰ ਨੂੰ ਹੁਕਮ ਦਿੱਤਾ ਕਿ ਉਹ ਪਾਕਿਸਤਾਨੀ ਨਾਗਰਿਕ ਮਾਰੀਆ ਬੀਬੀ ਵੱਲੋਂ ਲੰਬੇ ਸਮੇਂ ਲਈ ਵੀਜ਼ਾ (ਲੌਂਗ ਟਰਮ ਵੀਜ਼ਾ) ਲਈ ਕੀਤੀ ਅਰਜ਼ੀ ’ਤੇ ਤਿੰਨ ਹਫਤਿਆਂ ਦੇ ਅੰਦਰ ਨਿਪਟਾਰਾ ਕਰੇ।
ਦੱਸਣਯੋਗ ਹੈ ਕਿ ਹਾਲ ਹੀ ’ਚ ਭਾਰਤ ਅਤੇ ਪਾਕਿਸਤਾਨ ਨੇ ਇਕ ਦੂਜੇ ਦੇ ਨਾਗਰਿਕਾਂ ਨੂੰ ਆਪਣੇ-ਆਪਣੇ ਦੇਸ਼ ਵਾਪਸ ਭੇਜਣ ਦਾ ਫੈਸਲਾ ਕੀਤਾ ਸੀ। ਇਸ ਨਾਲ ਭਾਰਤ ’ਚ ਉਹ ਪਾਕਿਸਤਾਨੀ ਔਰਤਾਂ ਪ੍ਰਭਾਵਿਤ ਹੋਈਆਂ, ਜੋ ਭਾਰਤੀ ਨਾਗਰਿਕਾਂ ਨਾਲ ਵਿਆਹ ਕਰ ਕੇ ਇਥੇ ਵਸ ਰਹੀਆਂ ਹਨ। ਗੁਰਦਾਸਪੁਰ ਜ਼ਿਲੇ ਦੇ ਰਹਿਣ ਵਾਲੇ ਸੋਨੂ ਮਸੀਹ ਦੀ ਪਤਨੀ ਮਾਰੀਆ ਬੀਬੀ ਵੀ ਇਨ੍ਹਾਂ ’ਚੋਂ ਇਕ ਹਨ, ਜੋ ਇਸ ਸਮੇਂ ਗਰਭਵਤੀ ਹੈ।
ਰਿਟ ’ਚ ਮਾਰੀਆ ਬੀਬੀ ਦੀ ਵਿਅਕਤੀਗਤ ਸਥਿਤੀ ਨੂੰ ਦਰਸਾਇਆ ਗਿਆ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਬੱਚੇ ਨੂੰ ਭਾਰਤ ਤੋਂ ਕੱਢਿਆ ਜਾਣਾ ਉਨ੍ਹਾਂ ਦੀ ਜ਼ਿੰਦਗੀ ’ਤੇ ਗੰਭੀਰ ਪ੍ਰਭਾਵ ਪਾ ਸਕਦਾ ਹੈ। ਹਾਈਕੋਰਟ ਨੇ ਇਸ ਮਾਮਲੇ ’ਚ ਭਾਰਤ ਸਰਕਾਰ ਨੂੰ ਤਿੰਨ ਹਫਤਿਆਂ ’ਚ ਅਰਜ਼ੀ ’ਤੇ ਫੈਸਲਾ ਕਰਨ ਦੇ ਹੁਕਮ ਦਿੱਤੇ।
ਪੂਰੇ ਭਾਰਤ ’ਚ ਵੱਖ-ਵੱਖ ਸੂਬਿਆਂ ਦੀਆਂ ਹਾਈਕੋਰਟਾਂ ’ਚ ਇਸ ਸਮੇਂ ਐਸੀ ਬੇੱਸ਼ਕ ਅਰਜ਼ੀਆਂ ਪਾਈਆਂ ਗਈਆਂ ਹਨ ਪਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਹਿਲੀ ਵਾਰ ਇਸ ਮਾਮਲੇ ’ਚ ਰਾਹਤ ਦਿੱਤੀ ਹੈ।
Read More : ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲੇਗਾ ਪੰਜਾਬ