ਦੋਹਰੇ ਸੈਂਕੜੇ ਦੇ ਕਰੀਬ ਯਸ਼ਸਵੀ ਜੈਸਵਾਲ
ਨਵੀਂ ਦਿੱਲੀ, 10 ਅਕਤੂਬਰ : ਅਰੁਣ ਜੇਤਲੀ ਸਟੇਡੀਅਮ ਵਿਚ ਸ਼ੁੱਕਰਵਾਰ ਨੂੰ ਭਾਰਤ ਨੇ ਦਿੱਲੀ ਟੈਸਟ ਦੇ ਪਹਿਲੇ ਦਿਨ ਵੈਸਟਇੰਡੀਜ਼ ’ਤੇ ਮਜ਼ਬੂਤ ਪਕੜ ਬਣਾਈ। ਪਹਿਲਾ ਦਿਨ ਭਾਰਤੀ ਬੱਲੇਬਾਜ਼ਾਂ ਦੇ ਹੱਕ ਵਿਚ ਰਿਹਾ, ਜਿਸ ਦੌਰਾਨ ਖੇਡ ਖਤਮ ਹੋਣ ਤੱਕ ਟੀਮ ਭਾਰਤੀ ਨੇ ਸਿਰਫ਼ 2 ਵਿਕਟਾਂ ਦੇ ਨੁਕਸਾਨ ’ਤੇ 318 ਦੌੜਾਂ ਬਣਾ ਲਈਆਂ ਸਨ। ਯਸ਼ਸਵੀ ਜੈਸਵਾਲ ਨੇ 173 ਦੌੜਾਂ ਬਣਾਈਆਂ, ਜਦੋਂ ਕਿ ਸ਼ੁਭਮਨ ਗਿੱਲ 20 ਦੌੜਾਂ ਬਣਾ ਕੇ ਨਾਬਾਦ ਰਹੇ। ਇਹ ਯਸ਼ਸਵੀ ਦਾ ਵੈਸਟਇੰਡੀਜ਼ ਵਿਰੁੱਧ ਸਭ ਤੋਂ ਵਧੀਆ ਟੈਸਟ ਸਕੋਰ ਹੈ। ਉਸਨੇ 2023 ਵਿੱਚ 171 ਦੌੜਾਂ ਬਣਾਈਆਂ ਸਨ।
ਭਾਰਤ ਦੇ ਕਪਤਾਨ ਸ਼ੁਭਮਨ ਨੇ ਟਾਸ ਜਿੱਤਿਆ ਅਤੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਕੇ. ਐੱਲ. ਰਾਹੁਲ 38 ਦੌੜਾਂ ਬਣਾ ਕੇ ਆਊਟ ਹੋਏ ਅਤੇ ਉਨ੍ਹਾਂ ਨੇ ਯਸ਼ਸਵੀ ਨਾਲ 58 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਕੀਤੀ। ਸਾਈ ਸੁਦਰਸ਼ਨ ਨੇ ਫਿਰ ਯਸ਼ਸਵੀ ਨਾਲ 193 ਦੌੜਾਂ ਜੋੜੀਆਂ, ਜੋ 87 ਦੌੜਾਂ ਬਣਾ ਕੇ ਆਊਟ ਹੋਏ। ਵੈਸਟਇੰਡੀਜ਼ ਦੇ ਖੱਬੇ ਹੱਥ ਦੇ ਸਪਿਨਰ ਜੋਮੇਲ ਵਾਰਿਕਨ ਨੇ 2 ਵਿਕਟਾਂ ਲਈਆਂ।
Read More : ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਨੇ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੁਲਾਕਾਤ