ਭਾਰਤੀ ਟੀਮ ਨੇ ਪਹਿਲੇ ਦਿਨ ਦੀ ਖੇਡ ਦੇ ਅੰਤ ਤੱਕ 2 ਵਿਕਟਾਂ ਗੁਆ ਕੇ 121 ਦੌੜਾਂ ਬਣਾਈਆ੍ਂ
ਅਹਿਮਦਾਬਾਦ, 2 ਅਕਤੂਬਰ : ਅਹਿਮਦਾਬਾਦ ਦੇ ਮੋਦੀ ਸਟੇਡੀਅਮ ਵਿਚ ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਪਹਿਲਾ ਟੈਸਟ ਮੈਚ ਸ਼ੁਰੂ ਹੋਇਆ। ਪਹਿਲੇ ਦਿਨ ਦਾ ਖੇਡ ਪੂਰੀ ਤਰ੍ਹਾਂ ਭਾਰਤ ਦੇ ਨਾਮ ਰਿਹਾ। ਇਸ ਮੈਚ ਵਿੱਚ ਵੈਸਟਇੰਡੀਜ਼ ਦੀ ਟੀਮ ਪਹਿਲੀ ਪਾਰੀ ਵਿੱਚ 162 ਦੌੜਾਂ ‘ਤੇ ਆਲ ਆਊਟ ਹੋ ਗਈ।
ਇਸ ਦੇ ਜਵਾਬ ਵਿੱਚ ਭਾਰਤੀ ਟੀਮ ਨੇ ਦਿਨ ਦੀ ਖੇਡ ਦੇ ਅੰਤ ਤੱਕ 2 ਵਿਕਟਾਂ ਗੁਆ ਕੇ 121 ਦੌੜਾਂ ਬਣਾ ਲਈਆਂ। ਕੇ. ਐਲ. ਰਾਹੁਲ ਅਰਧ ਸੈਂਕੜਾ ਲਗਾਉਣ ਤੋਂ ਬਾਅਦ ਨਾਟ ਆਊਟ ਹੈ। ਗੇਂਦਬਾਜ਼ੀ ਵਿੱਚ ਸਿਰਾਜ ਨੇ 4 ਵਿਕਟਾਂ ਅਤੇ ਬੁਮਰਾਹ ਨੇ 3 ਵਿਕਟਾਂ ਲਈਆਂ। ਇਸ ਦੇ ਨਾਲ ਹੀ ਕੁਲਦੀਪ ਯਾਦ ਨੇ ਵੀ ਦੋ ਵਿਕਟਾਂ ਲਈਆਂ। ਵਾਸ਼ਿੰਗਟਨ ਸੁੰਦਰ ਨੇ 1 ਵਿਕਟ ਲਈ ਹੈ। ਇਹ ਮੁਕਾਬਲਾ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਹੈ।
ਭਾਰਤ ਵੱਲੋਂ ਯਸ਼ਸਵੀ ਜੈਸਵਾਲ ਅਤੇ ਕੇ. ਐੱਲ. ਰਾਹੁਲ ਨੇ ਪਾਰੀ ਦੀ ਸ਼ੁਰੂਆਤ ਕੀਤੀ। ਦੋਵਾਂ ਵਿਚਕਾਰ 68 ਦੌੜਾਂ ਦੀ ਸਾਂਝੇਦਾਰੀ ਹੋਈ। ਜੈਸਵਾਲ 36 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੇ ਨਾਲ ਹੀ ਸਾਈ ਸੁਦਰਸ਼ਨ ਦੇ ਬੱਲੇ ਤੋਂ ਸਿਰਫ਼ 6 ਦੌੜਾਂ ਆਈਆਂ। ਕੇ. ਐੱਲ. ਰਾਹੁਲ ਅਰਧ ਸੈਂਕੜਾ ਬਣਾ ਚੁੱਕੇ ਹਨ ਅਤੇ ਕੈਪਟਨ ਸ਼ੁਭਮਨ ਗਿੱਲ ਉਨ੍ਹਾਂ ਦਾ ਸਾਥ ਨਿਭਾਅ ਰਹੇ ਹਨ। ਦਿਨ ਦੀ ਖੇਡ ਦੇ ਅੰਤ ਤੱਕ ਭਾਰਤ 41 ਦੌੜਾਂ ਨਾਲ ਪਿੱਛੇ ਸੀ।
Read More : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਸਿਹਤ ਵਿਗੜੀ