J.E. dismissed

ਸੜਕ ਨਿਰਮਾਣ ’ਚ ਘਟੀਆ ਮਟੀਰੀਅਲ ਵਰਤਣ ਦੇ ਮਾਮਲੇ ’ਚ ਜੇ. ਈ. ਬਰਖਾਸਤ

ਐੱਸ. ਡੀ. ਓ. ਨੂੰ ਨੋਟਿਸ ਅਤੇ ਉਸ ਅਧੀਨ ਆਉਂਦੇ ਕੰਮ ’ਤੇ ਲਾਈ ਰੋਕ

ਮਾਨਸਾ, 17 ਨਵੰਬਰ : ਸੜਕ ਨਿਰਮਾਣ ’ਚ ਮਾੜਾ ਮਟੀਰੀਅਲ ਵਰਤਣ ਅਤੇ ਇਸ ’ਚ ਭ੍ਰਿਸ਼ਟਾਚਾਰ ਹੋਣ ਨੂੰ ਲੈ ਕੇ ਮਾਨਸਾ ਦੇ ਜੇ. ਈ. ਨੂੰ ਬਰਖਾਸਤ ਕਰ ਦਿੱਤਾ ਗਿਆ। ਮੁੱਖ ਮੰਤਰੀ ਫਲੈਗ ਸਕਿਊਟ ਦੀ ਟੀਮ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿੰਡ ਮਾਖਾ ਚਹਿਲਾਂ ਵਾਇਆ ਰੱਲਾ-ਜੋਗਾ ਆਉਂਦੀ ਸੜਕ ਦੇ ਨਿਰਮਾਣ ’ਚ ਮਾੜਾ ਮਟਰੀਅਲ ਵਰਤੇ ਜਾਣ ਨੂੰ ਲੈਕੇ ਲੋਕਾਂ ਨੇ ਸ਼ਿਕਾਇਤ ਕੀਤੀ ਸੀ।

ਮੁੱਖ ਮੰਤਰੀ ਵੱਲੋਂ ਆਪਣੀ ਫਲੈਗ ਸਕਿਊਟ ਟੀਮ ਭੇਜਕੇ ਇਸ ਸੜਕ ਦੇ ਮਟੀਰੀਅਲ ਦੀ ਜਾਂਚ ਕਰਨ ਉਪਰੰਤ ਪੰਜਾਬ ਮੰਡੀਬੋਰਡ ਮਾਨਸਾ ਦੇ ਜੇ. ਈ. ਗੁਰਪ੍ਰੀਤ ਸਿੰਘ ’ਤੇ ਕਾਰਵਾਈ ਕਰਦਿਆਂ ਉਸ ਨੂੰ ਨੌਕਰੀਓਂ ਕੱਢ ਦਿੱਤਾ ਹੈ। ਇਸ ਤੋਂ ਇਲਾਵਾ ਮੰਡੀ ਬੋਰਡ ਦੇ ਉਪਮੰਡਲ ਅਧਿਕਾਰੀ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਦੇ ਅਧੀਨ ਆਉਂਦੇ ਸਾਰੇ ਕੰਮਾਂ ’ਤੇ ਰੋਕ ਲਗਾ ਦਿੱਤੀ ਗਈ ਹੈ।

ਪਿੰਡ ਮਾਖਾ ਚਹਿਲਾਂ ਦੀ ਇਸ ਸੜਕ ਦਾ ਪਿਛਲੇ ਦਿਨੀਂ ਨਵ-ਨਿਰਮਾਣ ਹੋਇਆ ਸੀ। ਲੋਕਾਂ ਨੇ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ ਸੀ ਕਿ ਇਸ ਸੜਕ ਨੂੰ ਬਣਾਉਣ ਲਈ ਐਨਾ ਘਟੀਆ ਮਟੀਰੀਅਲ ਵਰਤਿਆ ਗਿਆ ਹੈ ਕਿ ਸੜਕ ਹੱਥਾਂ ਨਾਲ ਹੀ ਪੁਰ ਰਹੀ ਹੈ। ਇਸ ’ਤੇ ਤੁਰੰਤ ਐਕਸ਼ਨ ਲੈਂਦਿਆਂ ਇਸ ਲਈ ਜ਼ਿੰਮੇਵਾਰ ਮੰਨਦਿਆਂ ਮੰਡੀ ਬੋਰਡ ਦੇ ਜੇ. ਈ. ਗੁਰਪ੍ਰੀਤ ਸਿੰਘ ਨੂੰ ਨੌਕਰੀਓਂ ਬਰਖਾਸਤ ਕਰਨ ਦੇ ਨਾਲ-ਨਾਲ ਉਪ ਮੰਡਲ ਅਧਿਕਾਰੀ ਚਮਕੌਰ ਸਿੰਘ ਨੂੰ ਵੀ ਨੋਟਿਸ ਜਾਰੀ ਕਰ ਕੇ ਉਸ ਅਧੀਨ ਆਉਂਦੇ ਸਾਰੇ ਕੰਮਾਂ ’ਤੇ ਰੋਕ ਲਗਾ ਦਿੱਤੀ ਗਈ ਹੈ।

ਲੱਖਾਂ ਰੁਪਏ ਦੀ ਲਾਗਤ ਨਾਲ ਬਣੀ ਇਸ ਸੜਕ ਦੇ ਮਟੀਰੀਅਲ ਦੀ ਗੁਣਵੱਤਾ ’ਚ ਇਹ ਕਮੀ ਪਾਏ ਜਾਣ ’ਤੇ ਸਰਕਾਰ ਵੱਲੋਂ ਫੌਰੀ ਤੌਰ ’ਤੇ ਇਹ ਕਾਰਵਾਈ ਕੀਤੀ ਗਈ ਹੈ।

Read More : ਪੀ. ਆਰ. ਟੀ. ਸੀ.-ਪਨਬੱਸ ਵਰਕਰ ਯੂਨੀਅਨ ਵੱਲੋਂ ਹੜਤਾਲ : ਬੱਸਾਂ ਦਾ ਚੱਕਾ ਜਾਮ

Leave a Reply

Your email address will not be published. Required fields are marked *