ਛੋਟੇ ਦੁਕਾਨਦਾਰਾਂ ਨੇ ਦੁਕਾਨਾਂ ਅੱਗੇ ‘ਸਿਰਫ਼ ਨਕਦੀ’ ਵਾਲੇ ਪੋਸਟਰ ਚਿਪਕਾਏ
ਬੈਂਗਲੁਰੂ, 24 ਜੁਲਾਈ : ਕਰਨਾਟਕ ਦੇ ਸ਼ਹਿਰ ਬੈਂਗਲੁਰੂ ਵਿਚ 22 ਹਜ਼ਾਰ ਤੋਂ ਵੱਧ ਛੋਟੇ ਅਤੇ ਦਰਮਿਆਨੇ ਵਪਾਰੀਆਂ ਨੇ ਨੇ ਪੂਰੇ ਬੰਗਲੁਰੂ ਵਿਚ ਯੂ. ਪੀ. ਆਈ. ਭੁਗਤਾਨ ਬੰਦ ਕਰ ਦਿੱਤੇ ਹਨ। ਉਹ ਸਿਰਫ਼ ਨਕਦ ਭੁਗਤਾਨ ਸਵੀਕਾਰ ਕਰ ਰਹੇ ਹਨ।
ਉਨ੍ਹਾਂ ਵਿਚੋਂ ਲਗਭਗ 9 ਹਜ਼ਾਰ ਨੂੰ ਚਾਰ ਸਾਲਾਂ ਦੇ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਦੇ ਬਕਾਏ ਦਾ ਭੁਗਤਾਨ ਕਰਨ ਲਈ ਨੋਟਿਸ ਮਿਲੇ ਹਨ। ਵਪਾਰਕ ਟੈਕਸ ਵਿਭਾਗ ਨੇ ਦੁੱਧ, ਫਲ, ਫੁੱਲ ਅਤੇ ਸਬਜ਼ੀਆਂ ਵੇਚਣ ਵਾਲਿਆਂ ਨੂੰ 2 ਲੱਖ ਰੁਪਏ ਦੇ ਨੋਟਿਸ ਅਤੇ ਕੁਝ ਨੂੰ 90 ਲੱਖ ਰੁਪਏ ਤੱਕ ਦੇ ਨੋਟਿਸ ਭੇਜੇ ਹਨ।
ਉਨ੍ਹਾਂ ਨੇ ਆਪਣੀਆਂ ਦੁਕਾਨਾਂ ‘ਤੇ ‘ਸਿਰਫ਼ ਨਕਦੀ’ ਵਾਲੇ ਪੋਸਟਰ ਚਿਪਕਾਏ ਹਨ। ਇਸ ਤੋਂ ਬਾਅਦ ਕਰਨਾਟਕ ਸਰਕਾਰ ਹਰਕਤ ਵਿੱਚ ਆਈ। ਬੁੱਧਵਾਰ ਦੇਰ ਸ਼ਾਮ ਵਪਾਰਕ ਸੰਗਠਨਾਂ ਅਤੇ ਟੈਕਸ ਵਿਭਾਗ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ। ਤਿੰਨ ਘੰਟੇ ਦੀ ਚਰਚਾ ਤੋਂ ਬਾਅਦ, ਸੀ. ਐੱਮ. ਸਿੱਧਰਮਈਆ ਨੇ ਕਿਹਾ ਕਿ ਪਿਛਲੇ 2-3 ਸਾਲਾਂ ਤੋਂ ਟੈਕਸ ਨਹੀਂ ਦੇਣਾ ਪਵੇਗਾ। ਬਸ਼ਰਤੇ ਸਾਰੇ ਵਪਾਰੀ ਜੀ. ਐੱਸ. ਟੀ. ਐਕਟ ਅਧੀਨ ਰਜਿਸਟਰਡ ਹੋਣ।
ਵਪਾਰਕ ਟੈਕਸ ਵਿਭਾਗ ਨੇ ਛੋਟੇ ਦੁਕਾਨਦਾਰਾਂ ਨੂੰ ਚਾਰ ਸਾਲਾਂ ਦੇ ਜੀ. ਐੱਸ. ਟੀ. ਬਕਾਏ ਲਈ ਨੋਟਿਸ ਭੇਜੇ ਹਨ। ਬਕਾਏ ਵਿਚ ਕਾਰੋਬਾਰੀ ਟਰਨਓਵਰ ਵਿਚ ਉਨ੍ਹਾਂ ਦੇ ਨਿੱਜੀ ਯੂ. ਪੀ. ਆਈ. ਲੈਣ-ਦੇਣ ਵੀ ਸ਼ਾਮਲ ਹਨ। ਇਸ ਨਾਲ ਵਪਾਰੀਆਂ ਵਿਚ ਗੁੱਸਾ ਹੈ। ਮੁੱਖ ਮੰਤਰੀ ਦਾ ਦਾਅਵਾ ਹੈ ਕਿ ਵਪਾਰਕ ਸੰਗਠਨਾਂ ਨੇ 25 ਜੁਲਾਈ ਨੂੰ ਬੁਲਾਏ ਗਏ ਬੰਗਲੁਰੂ ਬੰਦ ਨੂੰ ਵਾਪਸ ਲੈ ਲਿਆ ਹੈ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਭੁਗਤਾਨ ਯੂ. ਪੀ. ਆਈ. ਰਾਹੀਂ ਸਵੀਕਾਰ ਕੀਤੇ ਜਾਣਗੇ ਜਾਂ ਨਹੀਂ।
Read More : ਨਸ਼ਾ ਸਮੱਗਲਰਾਂ ਨੂੰ ਫੜਣ ਗਏ ਪੁਲਸ ਮੁਲਾਜ਼ਮਾਂ ’ਤੇ ਹਮਲਾ