ਦੁਬਈ ਤੋਂ ਚੱਲ ਰਿਹਾ ਸੀ ਸਾਈਬਰ ਠੱਗੀ ਦਾ ਗਿਰੋਹ
ਪਟਿਆਲਾ, 31 ਦਸੰਬਰ : ਰਿਟਾਇਰਡ ਆਈ. ਜੀ. ਅਮਰ ਸਿੰਘ ਚਹਿਲ ਨਾਲ ਹੋਈ ਠੱਗੀ ਦੇ ਮਾਮਲੇ ’ਚ ਸਾਈਬਰ ਸੈੱਲ ਪਟਿਆਲਾ ਦੀ ਪੁਲਸ ਨੇ 2 ਵਿਅਕਤੀਆਂ ਨੂੰ ਮਹਾਰਾਸ਼ਟਰ ਤੋਂ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਮੁਤਾਬਕ ਦੋਨਾਂ ਤੋਂ 55 ਸਿਮ ਬਰਾਮਦ ਹੋਏ, ਜਿਨ੍ਹਾਂ ’ਚ ਜ਼ਿਆਦਾਤਰ ਫਿਲਹਾਲ ਬੰਦ ਪਏ ਹਨ। ਇਸ ਤੋਂ ਇਲਾਵਾ ਇਨ੍ਹਾਂ ਵਿਅਕਤੀਆਂ ਤੋਂ ਇਕ ਡਾਇਰੀ ਵੀ ਬਰਾਮਦ ਹੋਈ। ਇਹ ਗਿਰੋਹ ਦੁਬਈ ਤੋਂ ਆਪਰੇਟ ਕਰ ਰਿਹਾ ਸੀ ਅਤੇ ਇਸ ਮਾਸਟਰ ਮਾਈਂਡ ਵੀ ਦੁਬਈ ’ਚ ਹੈ, ਜਿਸ ਦੀ ਗ੍ਰਿਫਤਾਰੀ ਅਜੇ ਨਹੀਂ ਹੋਈ।
ਇਸ ਮਾਮਲੇ ’ਚ ਸਾਈਬਰ ਕ੍ਰਾਈਮ ਪਟਿਆਲਾ ਦੀ ਪੁਲਸ ਹੁਣ ਤੱਕ 25 ਖਾਤਿਆਂ ਨੂੰ ਸੀਲ ਕਰ ਚੁੱਕੀ ਹੈ ਅਤੇ ਜਿਨ੍ਹਾਂ ’ਚ ਲੱਗਭਗ 3 ਕਰੋੜ ਰੁਪਏ ਸ਼ਿਫਟ ਹੋਏ ਸਨ।
ਦੱਸਣਯੋਗ ਹੈ ਕਿ ਰਿਟਾ. ਆਈ. ਜੀ. ਅਮਰ ਸਿੰਘ ਚਹਿਲ ਨਾਲ 8 ਕਰੋੜ 10 ਲੱਖ ਰੁਪਏ ਦਾ ਆਨਲਾਈਨ ਫਰਾਡ ਹੋਇਆ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਰਿਟਾ. ਆਈ. ਜੀ. ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਬਚਾਅ ਲਿਆ ਗਿਆ।
ਇਸ ਤੋਂ ਬਾਅਦ ਪਟਿਆਲਾ ਸਾਈਬਰ ਸੈੱਲ ਦੀ ਪੁਲਸ ਨੇ ਇਸ ਮਾਮਲੇ ’ਚ ਕੇਸ ਦਰਜ ਕਰ ਕੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਪਹਿਲਾਂ 25 ਉਨ੍ਹਾਂ ਖਾਤਿਆਂ ਨੂੰ ਸੀਜ਼ ਕੀਤਾ ਗਿਆ, ਜਿਨ੍ਹਾਂ ’ਚ ਪੈਸੇ ਟਰਾਂਸਫਰ ਹੋਏ ਸਨ। ਇਨ੍ਹਾਂ ਖਾਤਿਆਂ ਵਿਚ 3 ਕਰੋੜ ਤੋਂ ਜ਼ਿਆਦਾ ਪੈਸੇ ਟਰਾਂਸਫਰ ਹੋਏ ਸਨ ਅਤੇ ਪੁਲਸ ਵੱਲੋਂ ਠੱਗਾਂ ਦੀ ਪੈੜ ਨੱਪੀ ਜਾ ਰਹੀ।
ਅੱਜ ਮਿਲੀ ਜਾਣਕਾਰੀ ਮੁਤਾਬਕ 2 ਵਿਅਕਤੀਆਂ ਨੂੰ ਇਸ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਵੱਲੋਂ ਅੱਗੇ ਵੀ ਜਾਂਚ ਤੇਜ਼ ਕਰ ਦਿੱਤੀ ਗਈ ਹੈ।
Read More : ਬੱਜਰੀ ਨਾਲ ਭਰਿਆ ਟਰੱਕ ਝੁੱਗੀ ’ਤੇ ਪਲਟਿਆ, 2 ਬੱਚਿਆਂ ਦੀ ਮੌਤ
