ਏ.ਆਰ. ਰਹਿਮਾਨ

ਮੇਰਾ ਕਿਸੇ ਨੂੰ ਨਾਰਾਜ਼ ਕਰਨ ਦਾ ਇਰਾਦਾ ਨਹੀਂ ਸੀ : ਏ.ਆਰ. ਰਹਿਮਾਨ

ਨਵੀਂ ਦਿੱਲੀ, 18 ਜਨਵਰੀ : ਚੋਟੀ ਦੇ ਸੰਗੀਤਕਾਰ ਏ. ਆਰ. ਰਹਿਮਾਨ ਨੇ ਐਤਵਾਰ ਆਪਣੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਪੋਸਟ ਸਾਂਝੀ ਕੀਤੀ ਜਿਸ ’ਚ ਉਨ੍ਹਾਂ ਇਕ ਇੰਟਰਵਿਊ ਦੌਰਾਨ ਆਪਣੀਆਂ ਤਾਜ਼ਾ ਟਿੱਪਣੀਆਂ ਤੋਂ ਬਾਅਦ ਹੋਈ ਆਲੋਚਨਾ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਇਰਾਦੇ ਕਈ ਵਾਰ ਗਲਤ ਸਮਝੇ ਜਾ ਸਕਦੇ ਹਨ ਪਰ ਉਨ੍ਹਾਂ ਦਾ ਆਪਣੇ ਸ਼ਬਦਾਂ ਨਾਲ ਕਿਸੇ ਨੂੰ ਨਾਰਾਜ਼ ਕਰਨ ਦਾ ਇਰਾਦਾ ਨਹੀਂ ਸੀ।

ਰਹਿਮਾਨ ਨੇ ਕਿਹਾ ਕਿ ਮੈਨੂੰ ਇਕ ਭਾਰਤੀ ਹੋਣ ’ਤੇ ਮਾਣ ਹੈ ਕਿਉਂਕਿ ਇਹ ਮੈਨੂੰ ਇਕ ਅਜਿਹਾ ਪਲੇਟਫਾਰਮ ਬਣਾਉਣ ਦੀ ਸ਼ਕਤੀ ਦਿੰਦਾ ਹੈ ਜਿੱਥੇ ਵਿਚਾਰਾਂ ਨੂੰ ਪ੍ਰਗਟਾਉਣ ਦੀ ਅਾਜ਼ਾਦੀ ਹੈ।

ਰਹਿਮਾਨ ਦੀਆਂ ਉਕਤ ਟਿੱਪਣੀਆਂ ਇਕ ਉਸ ਇੰਟਰਵਿਊ ਤੋਂ ਕੁਝ ਦਿਨ ਬਾਅਦ ਆਈਆਂ ਹਨ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਪਿਛਲੇ ਕੁਝ ਸਾਲਾਂ ਤੋਂ ਹਿੰਦੀ ਫਿਲਮ ਉਦਯੋਗ ’ਚ ਘੱਟ ਕੰਮ ਮਿਲ ਰਿਹਾ ਹੈ। ਸ਼ਾਇਦ ਇਸ ਦਾ ਕਾਰਨ ਫਿਰਕੂ ਵੀ ਹੋ ਸਕਦਾ ਹੈ।

Read More : ਸੁਨੀਲ ਜਾਖੜ ਦੀ ਸਿਹਤ ਹੋਈ ਖਰਾਬ, ਹਸਪਤਾਲ ’ਚ ਦਾਖਲ

Leave a Reply

Your email address will not be published. Required fields are marked *