Jammu-News

ਜੰਮੂ ਦੇ ਸੁਧਾਰ ਘਰ ‘ਚੋਂ 2 ਪਾਕਿਸਤਾਨੀ ਨਾਗਰਿਕਾਂ ਸਮੇਤ ਤਿੰਨ ਨਾਬਾਲਿਗ ਫ਼ਰਾਰ

6 ਪੁਲਿਸ ਮੁਲਾਜ਼ਮ ਮੁਅੱਤਲ, ਮੁਲਾਜ਼ਮਾਂ ‘ਤੇ ਗੋਲੀ ਚਲਾ ਕੇ ਭੱਜਣ ਦੀ ਘਟਨਾ ਕੈਮਰੇ ਵਿਚ ਕੈਦ

ਜੰਮੂ, 17 ਫਰਵਰੀ : ਬੀਤੀ ਸ਼ਾਮ ਨੂੰ ਜੰਮੂ ਦੇ ਆਰ.ਐਸ. ਪੁਰਾ ਇਲਾਕੇ ਵਿੱਚ ਸਥਿਤ ਬੱਚਿਆਂ ਦੇ ਸੁਧਾਰ ਘਰ (ਜੁਵੇਨਾਈਲ ਆਬਜ਼ਰਵੇਸ਼ਨ ਸੈਂਟਰ) ਤੋਂ ਦੋ ਪਾਕਿਸਤਾਨੀ ਨਾਗਰਿਕਾਂ ਸਮੇਤ ਤਿੰਨ ਨਾਬਾਲਿਗ ਭੱਜ ਗਏ। ਇਸ ਲਾਪਰਵਾਹੀ ਕਾਰਨ ਪੁਲਿਸ ਵਿਭਾਗ ਨੇ 6 ਪੁਲਿਸ ਅਧਿਕਾਰੀਆਂ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ ਅਤੇ ਮਾਮਲੇ ਦੀ ਡੂੰਘੀ ਜਾਂਚ ਦੇ ਹੁਕਮ ਦਿੱਤੇ ਹਨ।

ਸੁਧਾਰ ਘਰ ਤੋਂ ਨਾਬਾਲਗਾਂ ਦੇ ਭੱਜਣ ਦੀ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਸ਼ਾਮ ਸਵਾ ਪੰਜ ਵਜੇ ਦੇ ਕਰੀਬ ਦੋ ਨਾਬਾਲਗ ਆਪਸ ਵਿੱਚ ਲੜ ਰਹੇ ਸਨ। ਜਦੋਂ ਉੱਥੇ ਖੜ੍ਹੇ ਦੋ ਕਰਮਚਾਰੀ ਉਨ੍ਹਾਂ ਨੂੰ ਸ਼ਾਂਤ ਕਰਵਾਉਣ ਲੱਗੇ, ਤਾਂ ਇੱਕ ਹੋਰ ਟੋਪੀ ਪਹਿਨੇ ਨਾਬਾਲਗ ਨੇ ਪਿੱਛੋਂ ਆ ਕੇ ਕਰਮਚਾਰੀ ਦੇ ਸਿਰ ਵਿੱਚ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ। ਗੋਲੀ ਚੱਲਦੇ ਹੀ ਕਰਮਚਾਰੀ ਪਿੱਛੇ ਹਟ ਗਏ, ਜਿਸ ਦਾ ਫ਼ਾਇਦਾ ਉਠਾ ਕੇ ਤਿੰਨੇ ਨਾਬਾਲਿਗ ਉੱਥੋਂ ਭੱਜ ਨਿਕਲੇ।

ਇੱਕ ਹੋਰ ਹੈਰਾਨੀਜਨਕ ਗੱਲ ਇਹ ਸਾਹਮਣੇ ਆਈ ਹੈ ਕਿ ਭੱਜਣ ਵਾਲੇ ਤਿੰਨਾਂ ਵਿੱਚੋਂ ਇੱਕ ਦੀ ਮਾਂ ਵੀ ਲਾਪਤਾ ਹੈ। ਪੁਲਿਸ ਨੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਔਰਤ ਦੇ ਗਾਇਬ ਹੋਣ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ।

ਜੰਮੂ-ਕਸ਼ਮੀਰ ਪੁਲਿਸ ਨੇ ਫ਼ਰਾਰ ਕੈਦੀਆਂ ਨੂੰ ਫੜਨ ਲਈ ਖ਼ਾਸ ਟੀਮਾਂ ਬਣਾਈਆਂ ਹਨ ਜੋ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀਆਂ ਹਨ। ਸੁਧਾਰ ਘਰ ਦੀ ਸੁਰੱਖਿਆ ਨੂੰ ਲੈ ਕੇ ਪੂਰੇ ਇਲਾਕੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਜਾਣਕਾਰੀ ਮਿਲੇ ਤਾਂ ਤੁਰੰਤ ਪੁਲਿਸ ਨੂੰ ਦੱਸਣ।

Read More : ਵਾਈਸ ਚਾਂਸਲਰ ਡਾ. ਸਿਮਰਨਜੀਤ ਕੌਰ ਗਿੱਲ ਪੰਜਾਬ ਦੀਆਂ ਧੀਆਂ ਦਾ ਮਾਣ ਪੁਰਸਕਾਰ ਨਾਲ ਸਨਮਾਨਿਤ

Leave a Reply

Your email address will not be published. Required fields are marked *