ਪਿਓ-ਧੀ

ਲੋਹੜੀ ਦੀ ਰਾਤ ਘਰ ਨੂੰ ਲੱਗੀ ਅੱਗ, ਪਿਓ-ਧੀ ਜ਼ਿੰਦਾ ਸੜੇ

ਅੰਮ੍ਰਿਤਸਰ, 14 ਜਨਵਰੀ : ਲੋਹੜੀ ਦੇ ਤਿਉਹਾਰ ਦੀ ਖ਼ੁਸ਼ੀ ਉਸ ਸਮੇਂ ਮਾਤਮ ’ਚ ਬਦਲ ਗਈ, ਜਦੋਂ ਲੋਹੜੀ ਦੀ ਅੱਗ ’ਚੋਂ ਨਿਕਲੀ ਚੰਗਿਆੜੀ ਨੇ ਇਕ ਘਰ ਨੂੰ ਆਪਣੀ ਲਪੇਟ ’ਚ ਲੈ ਲਿਆ। ਇਸ ਭਿਆਨਕ ਹਾਦਸੇ ’ਚ ਪਿਓ-ਧੀ ਦੀ ਜ਼ਿੰਦਾ ਸੜ ਜਾਣ ਕਾਰਨ ਮੌਤ ਹੋ ਗਈ। ਇਹ ਘਟਨਾ ਮੰਨਾ ਸਿੰਘ ਚੌਕ ਨੇੜੇ ਸਥਿਤ ਗਲੀ ਚੁੜ ਸਿੰਘ ’ਚ ਮੰਗਲਵਾਰ ਦੇਰ ਰਾਤ ਵਾਪਰੀ।

ਜਾਣਕਾਰੀ ਅਨੁਸਾਰ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਲੋਹੜੀ ਮਨਾਉਣ ਤੋਂ ਬਾਅਦ ਪਰਿਵਾਰ ਸੌਣ ਚਲਾ ਗਿਆ ਸੀ। ਦੇਰ ਰਾਤ ਅੱਗ ਦੀ ਇਕ ਚੰਗਿਆੜੀ ਨਾਲ ਘਰ ’ਚ ਅੱਗ ਭੜਕ ਉੱਠੀ। ਅੱਗ ਲੱਗਣ ਵੇਲੇ ਘਰ ਦੇ ਅੰਦਰ 5 ਜੀਅ ਮੌਜੂਦ ਸਨ। ਬਜ਼ੁਰਗ ਖ਼ਜ਼ਾਨ ਸਿੰਘ ਅਤੇ ਉਨ੍ਹਾਂ ਦੀ ਦਿਵਿਆਂਗ (ਅਪਾਹਜ) ਬੇਟੀ ਨਵਦੀਪ ਕੌਰ ਅੰਦਰ ਹੀ ਫਸੇ ਰਹਿ ਗਏ।

ਜਿਵੇਂ ਹੀ ਉਨ੍ਹਾਂ ਨੇ ਚੀਕਾਂ ਮਾਰੀਆਂ ਤਾਂ ਗੁਆਂਢੀ ਬਚਾਅ ਲਈ ਭੱਜੇ, ਪਰ ਅੱਗ ਇੰਨੀ ਭਿਆਨਕ ਸੀ ਕਿ ਦੋਵੇਂ ਬਾਹਰ ਨਹੀਂ ਨਿਕਲ ਸਕੇ ਅਤੇ ਅੰਦਰ ਹੀ ਦਮ ਤੋੜ ਦਿੱਤਾ। ਸਥਾਨਕ ਲੋਕਾਂ ਅਨੁਸਾਰ ਘਰ ’ਚ ਵੱਡੀ ਮਾਤਰਾ ’ਚ ਕੱਪੜਾ (ਰੁਮਾਲਾ ਸਾਹਿਬ) ਸਟੋਰ ਕੀਤਾ ਹੋਇਆ ਸੀ, ਜਿਸ ਕਾਰਨ ਅੱਗ ਸਕਿੰਟਾਂ ’ਚ ਹੀ ਫੈਲ ਗਈ। ਤੰਗ ਗਲੀ ਹੋਣ ਕਰ ਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਪਹੁੰਚਣ ’ਚ ਭਾਰੀ ਮੁਸ਼ਕਲ ਆਈ ਅਤੇ ਅੱਗ ਬੁਝਾਉਣ ’ਚ ਕਰੀਬ ਪੰਜ ਘੰਟੇ ਲੱਗ ਗਏ।

Read More : ਇੰਗਲੈਂਡ ’ਚ ਦੀਨਾਨਗਰ ਦੇ ਨਮਨ ਦੀ ਸ਼ੱਕੀ ਹਾਲਾਤਾਂ ਵਿਚ ਹੋਈ ਮੌਤ

Leave a Reply

Your email address will not be published. Required fields are marked *