ਸੰਗਰੂਰ, 10 ਜੂਨ :- ਸਮਾਜ ਸੇਵਾ ਅਤੇ ਅਰੋੜਾ ਸਮਾਜ ਦੀ ਤਰੱਕੀ ਅਤੇ ਉੱਨਤੀ ਨੂੰ ਸਮਰਪਿਤ ਅਰੋੜਾ ਮਹਾਸਭਾ ਵੱਲੋਂ ਜ਼ਿਲਾ ਪ੍ਰਧਾਨ ਡਾ. ਮਹਿੰਦਰ ਬਾਬਾ (ਨਦਵਾਨੀ), ਸੂਬਾ ਜਨਰਲ ਸਕੱਤਰ ਹਰੀਸ਼ ਟੁਟੇਜਾ, ਸੰਗਰਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਜੈ ਜਵਾਲਾ ਸੇਵਾ ਸੰਮਤੀ ਦੇ ਚੇਅਰਮੈਨ, ਸੁਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ, ਵਿੱਤ ਸਕੱਤਰ ਸਰਵਨ ਸਚਦੇਵਾ, ਸਮਾਜ ਸੇਵੀ ਨੰਦ ਲਾਲ ਅਰੋੜਾ ਅਤੇ ਤਿਲਕ ਰਾਜ ਸਤੀਜਾ ਦੀ ਅਗਵਾਈ ’ਚ ਤਰੁਣ ਚੁਗ ਸਰਪ੍ਰਸਤ ਆਲ ਇੰਡੀਆ ਅਰੋੜਾ ਮਹਾਸਭਾ ਦੇ ਸੰਗਰੂਰ ਪਹੁੰਚਣ ’ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੁਆਰਾ ਅਰੋੜਾ ਸਮਾਜ ਦੀ ਭਲਾਈ ਲਈ ਕੀਤੇ ਕੰਮਾਂ ਲਈ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਾ. ਬਾਬਾ ਅਤੇ ਹਰੀਸ਼ ਟੁਟੇਜਾ ਨੇ ਤਰੁਣ ਚੁਗ ਦੇ ਧਿਆਨ ’ਚ ਲਿਆਂਦਾ ਕਿ ਅਰੋੜਾ ਮਹਾਸਭਾ ਸੰਗਰੂਰ ਸਮਾਜ ਦੀ ਭਲਾਈ ਲਈ ਹਰ ਸੰਭਵ ਕੰਮ ਕਰ ਰਹੀ ਹੈ। ਸਮਾਜਿਕ ਅਤੇ ਧਾਰਮਿਕ ਸਮਾਗਮ ਕੀਤੇ ਜਾਂਦੇ ਹਨ। ਮੈਡੀਕਲ ਕੈਂਪ ਲਗਾਏ ਜਾਂਦੇ ਹਨ, ਸਿੱਖਿਆ ਸਿਹਤ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਵੀ ਕੰਮ ਕਰ ਰਹੀ ਹੈ। ਪਿਛਲੇ ਦਿਨੀਂ ਅਰੋੜਾ ਸਮਾਜ ਦੇ ਸੰਸਥਾਪਕ ਸ਼੍ਰੀ ਅਰੂਟ ਮਹਾਰਾਜ ਜੀ ਦੇ ਜਨਮ ਦਿਹਾੜੇ ਮੌਕੇ ਸ਼੍ਰੀ ਸੁੰਦਰਕਾਂਡ ਦੇ ਪਾਠ ਅਤੇ ਅਰੋੜਾ ਪਰਿਵਾਰਕ ਮਿਲਨੀ ਦਾ ਆਯੋਜਨ ਕੀਤਾ ਗਿਆ।
ਅਰੋੜਾ ਸਮਾਜ ਦੇ 75 ਸਾਲਾਂ ਤੋਂ ਉਪਰ ਬਜੁਰਗਾਂ ਅਤੇ ਹੋਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਤਰੁਣ ਚੁਗ ਨੇ ਸਭਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਤਰੁਣ ਖਰਬੰਦਾ, ਰਾਜ ਕੁਮਾਰ ਚੌਧਰੀ ਆਦਿ ਤੋਂ ਇਲਾਵਾ ਹੋਰ ਵੀ ਮੈਂਬਰ ਸਾਹਿਬਾਨ ਹਾਜ਼ਰ ਸਨ।
Read More : ਰੈਸਟੋਰੈਂਟ ਦੇ ਏ. ਸੀ. ਦਾ ਕੰਪਰੈੱਸ਼ਰ ਫਟਿਆ, ਲੱਗੀ ਅੱਗ