ਹਨੀ ਸਿੰਘ-ਬਾਦਸ਼ਾਹ

ਹਨੀ ਸਿੰਘ ਤੇ ਬਾਦਸ਼ਾਹ ਦੇ ‘ਅਸ਼ਲੀਲ’ ਗੀਤ ਨੂੰ ਇੰਟਰਨੈੱਟ ਤੋਂ ਹਟਾਉਣ ਦੇ ਹੁਕਮ

ਦਿੱਲੀ ਹਾਈਕੋਰਟ ਨੇ ਕਿਹਾ- ਗੀਤ ਦੇ ਬੋਲਾਂ ਨੇ ਅੰਤਰਆਤਮਾ ਝੰਜੋੜੀ, ਸ਼ਿਸ਼ਟਾਚਾਰ ਦੀ ਉਲੰਘਣਾ ਬਰਦਾਸ਼ਤ ਨਹੀਂ; ਕਲਾਕਾਰਾਂ ਨੂੰ ਨੋਟਿਸ ਜਾਰੀ

ਨਵੀਂ ਦਿੱਲੀ, 2 ਅਪ੍ਰੈਲ : ਦਿੱਲੀ ਹਾਈਕੋਰਟ ਨੇ ਪ੍ਰਸਿੱਧ ਰੈਪਰ ਯੋ-ਯੋ ਹਨੀ ਸਿੰਘ ਅਤੇ ਬਾਦਸ਼ਾਹ ਵੱਲੋਂ ਗਾਏ ਗਏ ਇਕ ਪੁਰਾਣੇ ਕਥਿਤ ਅਸ਼ਲੀਲ ਗੀਤ ਨੂੰ ਸਾਰੇ ਆਨਲਾਈਨ ਪਲੇਟਫਾਰਮਾਂ ਤੋਂ ਤੁਰੰਤ ਹਟਾਉਣ ਦਾ ਸਖ਼ਤ ਹੁਕਮ ਦਿੱਤਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਇਹ ਗੀਤ ਸ਼ਿਸ਼ਟਾਚਾਰ ਦੇ ਘੱਟੋ-ਘੱਟ ਮਿਆਰਾਂ ਦੀ ਵੀ ਉਲੰਘਣਾ ਕਰਦਾ ਹੈ ਅਤੇ ਖ਼ਾਸ ਕਰਕੇ ਨਾਬਾਲਗਾਂ ਦੀ ਪਹੁੰਚ ਵਾਲੇ ਮੰਚਾਂ ‘ਤੇ ਇਸ ਦਾ ਪ੍ਰਸਾਰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਜਸਟਿਸ ਪੁਰਸ਼ੇਂਦਰ ਕੁਮਾਰ ਕੌਰਵ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਇਸ ਗੀਤ ਦੇ ਬੋਲਾਂ ਨੇ ਉਨ੍ਹਾਂ ਦੀ ਅੰਤਰਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅਦਾਲਤ ਅਨੁਸਾਰ ਇਸ ਰਚਨਾ ‘ਚ ਕੋਈ ਵੀ ਕਲਾਤਮਕ ਜਾਂ ਸਮਾਜਿਕ ਮੁੱਲ ਨਜ਼ਰ ਨਹੀਂ ਆਉਂਦਾ, ਸਗੋਂ ਇਹ ਔਰਤਾਂ ਦਾ ਮਜ਼ਾਕ ਉਡਾਉਣ ਵਾਲਾ ਹੈ। ਅਦਾਲਤ ਨੇ ਇੱਥੋਂ ਤੱਕ ਕਿਹਾ ਕਿ ਇਸ ਗੀਤ ਦਾ ਹਵਾਲਾ ਜਾਂ ਸਿਰਲੇਖ ਹੁਕਮਨਾਮੇ ‘ਚ ਲਿਖਣਾ ਵੀ ਅਸਵੀਕਾਰਨਯੋਗ ਹੈ।

ਜ਼ਿਕਰਯੋਗ ਹੈ ਕਿ ਇਹ ਗੀਤ ਸਾਲ 2006 ‘ਚ ‘ਮਾਫ਼ੀਆ ਮੁੰਡੀਰ’ ਬੈਨਰ ਹੇਠ ਜਾਰੀ ਹੋਇਆ ਸੀ ਅਤੇ ਸੋਸ਼ਲ ਮੀਡੀਆ ‘ਤੇ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ। ਹਿੰਦੂ ਸ਼ਕਤੀ ਦਲ ਵੱਲੋਂ ਦਾਇਰ ਇਨ੍ਹਾਂ ਇਤਰਾਜ਼ਯੋਗ ਗੀਤਾਂ ਵਿਰੁੱਧ ਪਟੀਸ਼ਨ ‘ਤੇ ਕਾਰਵਾਈ ਕਰਦਿਆਂ, ਅਦਾਲਤ ਨੇ ਹਨੀ ਸਿੰਘ ਅਤੇ ਬਾਦਸ਼ਾਹ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ। ਇਨ੍ਹਾਂ ਨਾਮੀ ਕਲਾਕਾਰਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਯਕੀਨੀ ਬਣਾਉਣ ਕਿ ਅਜਿਹੀ ਸਮੱਗਰੀ ਇੰਟਰਨੈੱਟ ਤੋਂ ਪੂਰੀ ਤਰ੍ਹਾਂ ਹਟਾ ਦਿੱਤੀ ਜਾਵੇ।

Read More : ਮੁੱਖ ਮੰਤਰੀ ਮਾਨ ਵੱਲੋਂ ਪਿੰਡ ਚੀਮਾ ਵਿਖੇ ‘ਸੰਤ ਅਤਰ ਸਿੰਘ ਜੀ ਮਹਾਰਾਜ ਹਸਪਤਾਲ’ ਦਾ ਉਦਘਾਟਨ

Leave a Reply

Your email address will not be published. Required fields are marked *