ਘਰ ਲਿਜਾਣ ਲਈ 300 ਦਾ ਕਰਵਾਇਆ ਈ-ਰਿਕਸ਼ਾ
ਗੁਰਦਾਸਪੁਰ, 12 ਜਨਵਰੀ : ਲੋਹੜੀ ਦੇ ਤਿਉਹਾਰ ’ਤੇ ਭਾਵੇਂ ਲੋਕ ਪਤੰਗਾਂ ਦੀ ਖਰੀਦ ਰਹੇ ਹਨ ਪਰ ਹਰਚੋਵਾਲ ਦੇ ਕਾਦੀਆਂ ਰੋਡ ’ਤੇ ਨੌਜਵਾਨਾਂ ਨੇ ਪਹਿਲਾ 300 ਰੁਪਏ ਦੀ ਪਤੰਗ ਖਰੀਦੀ, ਫਿਰ ਘਰ ਲਿਜਾਣ ਲਈ 300 ਰੁਪਏ ਦਾ ਈ-ਰਿਕਸ਼ਾ ਕਰਵਾਇਆ।
ਹਰਪ੍ਰੀਤ ਸਿੰਘ ਵਾਸੀ ਢੱਪਈ ਨੇ ਦੱਸਿਆ ਕਿ ਅਸੀਂ ਇਹ ਪਤੰਗ ਸਪੈਸ਼ਲ ਤੌਰ ’ਤੇ ਖਰੀਦ ਕੇ ਲੈ ਕੇ ਜਾ ਰਹੇ ਹਾਂ, ਜਿਸ ਨੂੰ ਲੋਹੜੀ ਦੇ ਤਿਉਹਾਰ ’ਤੇ ਸਪੈਸ਼ਲ ਉਡਾਇਆ ਜਾਵੇਗਾ। ਪਤੰਗ ਨੂੰ ਉਡਾਉਣ ਲਈ ਵਿਸ਼ੇਸ਼ ਤੌਰ ’ਤੇ ਪੱਕੇ ਧਾਗੇ ਦੀ ਡੋਰ ਨਾਲ ਉਡਾਇਆ ਜਾਵੇਗਾ। ਇਸ ਨੂੰ ਹਰਚੋਵਾਲ ਤੋਂ ਖਰੀਦ ਕੇ ਘਰ ਤੱਕ ਲੈ ਕੇ ਜਾਣ ਲਈ ਵਿਸ਼ੇਸ਼ ਤੌਰ ’ਤੇ 300 ਰੁਪਏ ਵਿਚ ਈ-ਰਿਕਸ਼ਾ ਕੀਤਾ ਗਿਆ ਹੈ ਕਿਉਂਕਿ ਆਮ ਵ੍ਹੀਕਲ ’ਤੇ ਲੈ ਕੇ ਜਾਣਾ ਮੁਸ਼ਕਲ ਹੈ, ਰਸਤੇ ਵਿਚ ਪਾੜ ਨਾ ਜਾਵੇ। ਜੇਕਰ ਵੇਖਿਆ ਜਾਵੇ ਤਾਂ ਪਤੰਗਬਾਜ਼ੀ ਕਰਨ ਵਾਲਿਆਂ ਦੇ ਸਿਰ ਚੜ੍ਹ ਕੇ ਜਨੂੰਨ ਬੋਲ ਰਿਹਾ ਹੈ।
Read More : ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ
