ਜਲਾਲਾਬਾਦ, 5 ਨਵੰਬਰ : ਗਵਾਂਢੀ ਦੇਸ਼ ਪਾਕਿਸਤਾਨ ਆਪਣੀਆਂ ਕੋਜੀਆਂ ਆਟਾ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ, ਆਏ ਦਿਨ ਉਹ ਭਾਰਤ ਦੀ ਨੌਜਵਾਨ ਪੀੜੀ ਨੂੰ ਕੁਰਾਹੇ ਪਾਨ ਲਈ ਨਸ਼ਿਆਂ ਤੇ ਹਥਿਆਰਾਂ ਦੀ ਸਮੱਗਲਿੰਗ ਕਰ ਰਿਹਾ ਹੈ।
ਜਾਣਕਾਰੀ ਅਨੁਸਾਰ ਅੱਜ ਇਕ ਗੁਪਤ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਬੀ. ਐੱਸ. ਐੱਫ. 65 ਬੀ. ਐੱਨ. ਦੇ ਜਵਾਨਾਂ ਨੇ ਜਲਾਲਾਬਾਦ ਦੇ ਨੇੜੇ ਟਾਹਲੀਵਾਲਾ ਪਿੰਡ ਦੇ ਇਕ ਖੇਤ ਤੋਂ 605 ਗ੍ਰਾਮ ਹੈਰੋਇਨ ਦਾ ਇਕ ਪੈਕੇਟ ਬਰਾਮਦ ਕੀਤਾ, ਜਿਸਦੀ ਕੀਮਤ ਕਰੋੜਾਂ ਦੀ ਦੱਸੀ ਜਾ ਰਹੀ ਹੈ।
ਹੈਰੋਇਨ ਨਾਲ ਜੁੜੀ ਇਕ ਛੋਟੀ ਜਿਹੀ ਟਾਰਚ ਵੀ ਮਿਲੀ। ਬਰਾਮਦ ਹੈਰੋਇਨ ਨੂੰ ਸਦਰ ਪੁਲਸ ਸਟੇਸ਼ਨ, ਜਲਾਲਾਬਾਦ ਨੂੰ ਸੌਂਪ ਦਿੱਤਾ ਗਿਆ ਹੈ।
Read More : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਰਤ ਤੋਂ ਪੁੱਜੇ ਜਥੇ ਦਾ ਪਾਕਿ ’ਚ ਸਵਾਗਤ
