amritsar

ਪਾਕਿ ਤੋਂ ਡਰੋਨ ਰਾਹੀਂ ਭੇਜੀ 42.9 ਕਿਲੋ ਹੈਰੋਇਨ, 4 ਹੈਂਡ ਗ੍ਰੇਨੇਡ ਤੇ ਅਸਲਾ ਬਰਾਮਦ

ਅੰਮ੍ਰਿਤਸਰ, 29 ਜਨਵਰੀ : ਪੰਜਾਬ ਪੁਲਸ ਨੇ ਅੱਜ ਵਿਲੇਜ ਡਿਫੈਂਸ ਕਮੇਟੀ (ਵੀ. ਡੀ. ਸੀ.) ਦੇ ਸਹਿਯੋਗ ਨਾਲ ਸਰਹੱਦ ਪਾਰੋਂ ਚੱਲ ਰਹੇ ਨਾਰਕੋ-ਅੱਤਵਾਦ ਨੈੱਟਵਰਕ ਦਾ ਵੱਡਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਵਿਚ ਪੁਲਸ ਨੇ 42.9 ਕਿਲੋ ਹੈਰੋਇਨ, 4 ਹੈਂਡ ਗ੍ਰੇਨੇਡ, ਇਕ ਸਟਾਰ-ਮਾਰਕ ਪਿਸਤੌਲ ਅਤੇ 46 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਖੇਪ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਸੀ। ਪੁਲਸ ਨੇ ਇਸ ਮਾਮਲੇ ਵਿਚ ਅੰਮ੍ਰਿਤਸਰ ਦੇ ਰਹਿਣ ਵਾਲੇ 2 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ।

ਡੀ. ਆਈ. ਜੀ. ਸੰਦੀਪ ਗੋਇਲ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਸ ਟੀਮਾਂ ਨੇ ਪਿੰਡ ਹੋਠੀਆਂ ਵਿਚ ਇਕ ਮੋਟਰਸਾਈਕਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪੁਲਸ ਨੂੰ ਦੇਖਦਿਆਂ ਹੀ ਮੁਲਜ਼ਮ ਹਨੇਰੇ ਦਾ ਫਾਇਦਾ ਚੁੱਕ ਕੇ ਮੋਟਰਸਾਈਕਲ ਅਤੇ ਖੇਪ ਛੱਡ ਕੇ ਫਰਾਰ ਹੋ ਗਏ। ਬਾਅਦ ਵਿਚ ਖੇਤਾਂ ‘ਚ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਇਹ ਬਰਾਮਦਗੀ ਹੋਈ।

ਐੱਸ. ਐੱਸ. ਪੀ. ਅੰਮ੍ਰਿਤਸਰ (ਦਿਹਾਤੀ) ਸੁਹੇਲ ਕਾਸਿਮ ਮੀਰ ਅਨੁਸਾਰ ਥਾਣਾ ਰਾਜਾਸਾਂਸੀ ਵਿਚ ਮਾਮਲਾ ਦਰਜ ਕਰਕੇ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Read More : ਭਾਜਪਾ ਦੇ ਸੌਰਭ ਜੋਸ਼ੀ ਬਣੇ ਚੰਡੀਗੜ੍ਹ ਦੇ ਨਵੇਂ ਮੇਅਰ

Leave a Reply

Your email address will not be published. Required fields are marked *