floods and landslides

ਮੈਕਸੀਕੋ ਵਿਚ ਭਾਰੀ ਮੀਂਹ, 41 ਲੋਕਾਂ ਦੀ ਮੌਤ

ਰਾਹਤ ਅਤੇ ਬਚਾਅ ਕਾਰਜ ਜਾਰੀ, 27 ਲੋਕ ਲਾਪਤਾ

ਮੈਕਸੀਕੋ, 12 ਅਕਤੂਬਰ : ਕੁਝ ਦਿਨਾਂ ਤੋਂ ਮੈਕਸੀਕੋ ਵਿਚ ਲਗਾਤਾਰ ਪੈ ਰਹੇਭਾਰੀ ਮੀਂਹ ਨੇ ਕਹਿਰ ਮਚਾ ਦਿੱਤਾ ਹੈ, ਜਿਸ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 41 ਲੋਕਾਂ ਦੀ ਮੌਤ ਹੋ ਗਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਕਾਰਜ ਅਜੇ ਵੀ ਜਾਰੀ ਹਨ ਅਤੇ 27 ਲੋਕ ਲਾਪਤਾ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਵੇਰਾਕਰੂਜ਼ ਰਾਜ ਵਿਚ 6 ਤੋਂ 9 ਅਕਤੂਬਰ ਦੇ ਵਿਚਕਾਰ ਲਗਭਗ 540 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਖਾੜੀ ਤੱਟ ‘ਤੇ ਸਥਿਤ ਇਸ ਰਾਜ ਵਿਚ 15 ਮੌਤਾਂ ਹੋਈਆਂ ਹਨ। ਫੌਜ ਅਤੇ ਜਲ ਸੈਨਾ ਦੀਆਂ ਟੀਮਾਂ ਜ਼ਮੀਨ ਖਿਸਕਣ ਅਤੇ ਹੜ੍ਹਾਂ ਦੀ ਮਾਰ ਹੇਠ ਆਏ 42 ਤੋਂ ਵੱਧ ਇਲਾਕਿਆਂ ਵਿਚ ਰਾਹਤ ਅਤੇ ਬਚਾਅ ਕਾਰਜਾਂ ਵਿਚ ਲੱਗੀਆਂ ਹੋਈਆਂ ਹਨ।

ਮੈਕਸੀਕੋ ਸਿਟੀ ਤੋਂ 275 ਕਿਲੋਮੀਟਰ ਉੱਤਰ-ਪੂਰਬ ਵਿੱਚ ਸਥਿਤ ਤੇਲ ਵਾਲੇ ਸ਼ਹਿਰ ਪੋਜ਼ਾ ਰੀਕਾ ਵਿੱਚ ਹੜ੍ਹ ਆਉਣ ਤੋਂ ਪਹਿਲਾਂ ਕੋਈ ਚਿਤਾਵਨੀ ਨਹੀਂ ਸੀ, ਜਿਸ ਨਾਲ ਨੁਕਸਾਨ ਹੋਰ ਵੀ ਵਧ ਗਿਆ। ਹਿਡਾਲਗੋ ਰਾਜ ਵਿਚ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਬਿਜਲੀ ਗੁੱਲ ਹੋ ਗਈ ਹੈ।

ਪੁਏਬਲਾ ਰਾਜ ਵਿਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ ਅਤੇ 16,000 ਤੋਂ ਵੱਧ ਘਰ ਨੁਕਸਾਨੇ ਗਏ ਹਨ ਜਾਂ ਤਬਾਹ ਹੋ ਗਏ ਹਨ। ਕਵੇਰੇਟਾਰੋ ਰਾਜ ਵਿਚ ਜ਼ਮੀਨ ਖਿਸਕਣ ਕਾਰਨ ਇਕ ਬੱਚੇ ਦੀ ਮੌਤ ਹੋ ਗਈ। ਦੇਸ਼ ਭਰ ਵਿਚ 320,000 ਤੋਂ ਵੱਧ ਲੋਕ ਬਿਜਲੀ ਬੰਦ ਹੋਣ ਕਾਰਨ ਪ੍ਰਭਾਵਿਤ ਹੋਏ ਹਨ। ਸਥਿਤੀ ਨੂੰ ਦੇਖਦੇ ਹੋਏ ਰਾਹਤ ਅਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਹਨ।

Read More : ਆਈ.ਐੱਸ.ਆਈ. ਲਈ ਜਾਸੂਸੀ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ

Leave a Reply

Your email address will not be published. Required fields are marked *