Murder

ਦਿਲ ਕੰਬਾਊ ਵਾਰਦਾਤ: 12ਵੀਂ ਦੇ ਟਾਪਰ ਨੇ ਮਾਤਾ-ਪਿਤਾ ਅਤੇ ਭਰਾ ਦਾ ਕੀਤਾ ਕਤਲ

5 ਸਾਲਾ ਭਾਣਜੇ ’ਤੇ ਵੀ ਕੀਤਾ ਜਾਨਲੇਵਾ ਹਮਲਾ, ਲਾਸ਼ਾਂ ਕੋਲ ਬੈਠਾ ਹੀ ਮਿਲਿਆ ਮੁਲਜ਼ਮ

ਬੈਤੂਲ, 19 ਫਰਵਰੀ : ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲਾ ਦੇ ਸਾਂਵਗਾ ਪਿੰਡ ’ਚ ਇਕ ਬੇਹੱਦ ਖ਼ੌਫ਼ਨਾਕ ਘਟਨਾ ਸਾਹਮਣੇ ਆਈ ਹੈ। ਇੱਥੇ 12ਵੀਂ ਜਮਾਤ ਦੇ ਟਾਪਰ ਰਹੇ ਦੀਪਕ ਧੁਰਵੇ ਨੇ ਆਪਣੇ ਹੀ ਮਾਤਾ-ਪਿਤਾ ਅਤੇ ਭਰਾ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਇੰਨਾ ਹੀ ਨਹੀਂ, ਉਸ ਨੇ ਆਪਣੇ 5 ਸਾਲਾ ਭਾਣਜੇ ਪ੍ਰਸ਼ਾਂਤ ਪਰਤੇ ’ਤੇ ਵੀ ਹਮਲਾ ਕੀਤਾ, ਜੋ ਗੰਭੀਰ ਹਾਲਤ ’ਚ ਹਸਪਤਾਲ ਵਿਚ ਜ਼ੇਰੇ-ਇਲਾਜ ਹੈ।

ਪੁਲਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਰਾਜੂ ਧੁਰਵੇ (55), ਕਮਲਤੀ ਧੁਰਵੇ (50) ਅਤੇ ਦਿਲੀਪ ਧੁਰਵੇ (30) ਵਜੋਂ ਹੋਈ ਹੈ। ਵਾਰਦਾਤ ਤੋਂ ਬਾਅਦ ਮੁਲਜ਼ਮ ਦੀਪਕ ਘਰ ’ਚ ਹੀ ਲਾਸ਼ਾਂ ਦੇ ਕੋਲ ਬੈਠਾ ਮਿਲਿਆ। ਪੁਲਸ ਨੇ ਮੌਕੇ ਤੋਂ ਵਾਰਦਾਤ ’ਚ ਵਰਤੀ ਗਈ ਲੋਹੇ ਦੀ ਰਾਡ ਅਤੇ ਲੱਕੜ ਦਾ ਡੰਡਾ ਬਰਾਮਦ ਕਰ ਲਿਆ ਹੈ।

ਪਿੰਡ ਵਾਸੀਆਂ ਨੇ ਦੱਸਿਆ ਕਿ ਦੀਪਕ ਪੜ੍ਹਾਈ ’ਚ ਬਹੁਤ ਹੁਸ਼ਿਆਰ ਸੀ ਅਤੇ 12ਵੀਂ ’ਚ ਟਾਪਰ ਰਿਹਾ ਸੀ। ਉਸ ਨੇ ਸੀ.ਆਰ.ਪੀ.ਐੱਫ. ਭਰਤੀ ਦੀ ਪ੍ਰੀਖਿਆ ਵੀ ਦਿੱਤੀ ਸੀ। ਹਾਲਾਂਕਿ, ਪਿਛਲੇ 4-5 ਸਾਲਾਂ ਤੋਂ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਅਤੇ ਹਾਲ ਹੀ ’ਚ ਉਸ ਨੇ ਨਾਗਪੁਰ ਤੋਂ ਇਲਾਜ ਵੀ ਕਰਵਾਇਆ ਸੀ।

ਪੁਲਸ ਮੁਲਜ਼ਮ ਨੂੰ ਹਿਰਾਸਤ ’ਚ ਲੈ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਉਸ ਵਿਰੁੱਧ ਹੱਤਿਆ ਅਤੇ ਹੱਤਿਆ ਦੀ ਕੋਸ਼ਿਸ਼ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Read More : ਰਾਹੁਲ ਗਾਂਧੀ ਅਤੇ 25 ਸੰਸਦ ਮੈਂਬਰਾਂ ਨੂੰ ਗੋਲੀ ਮਾਰਨ ਦੀ ਧਮਕੀ ਦੇਣ ਵਾਲਾ ਵਿਅਕਤੀ ਕੋਟਾ ’ਚ ਗ੍ਰਿਫ਼ਤਾਰ

Leave a Reply

Your email address will not be published. Required fields are marked *