Harcharan Singh Bhullar

ਮੁਅੱਤਲ DIG ਭੁੱਲਰ ਦੇ ਪਰਿਵਾਰਕ ਬੈਂਕ ਖਾਤਿਆਂ ‘ਤੇ ਸੁਣਵਾਈ 21 ਤੱਕ ਮੁਲਤਵੀ

ਚੰਡੀਗੜ੍ਹ, 6 ਫਰਵਰੀ : ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੁਅੱਤਲ DIG ਹਰਚਰਨ ਸਿੰਘ ਭੁੱਲਰ ਨਾਲ ਸਬੰਧਤ ਮਾਮਲੇ ਦੀ ਅੱਜ ਚੰਡੀਗੜ੍ਹ ਦੀ ਵਿਸ਼ੇਸ਼ ਸੀਬੀਆਈ (CBI) ਅਦਾਲਤ ਵਿੱਚ ਸੁਣਵਾਈ ਹੋਈ। ਅਦਾਲਤ ਨੇ ਮਾਮਲੇ ਦੀ ਅਗਲੀ ਕਾਰਵਾਈ ਲਈ 21 ਫਰਵਰੀ ਦੀ ਤਾਰੀਖ਼ ਤੈਅ ਕੀਤੀ ਹੈ।

ਡੀਆਈਜੀ ਭੁੱਲਰ ਵੱਲੋਂ ਅਦਾਲਤ ਵਿੱਚ ਇੱਕ ਵਿਸ਼ੇਸ਼ ਅਰਜ਼ੀ ਦਾਇਰ ਕੀਤੀ ਗਈ ਹੈ। ਇਸ ਅਰਜ਼ੀ ਰਾਹੀਂ ਉਨ੍ਹਾਂ ਨੇ ਆਪਣੇ ਪਿਤਾ ਅਤੇ ਧੀ ਦੇ ਉਨ੍ਹਾਂ ਬੈਂਕ ਖਾਤਿਆਂ ਨੂੰ ਮੁੜ ਚਾਲੂ (Unfreeze) ਕਰਨ ਦੀ ਮੰਗ ਕੀਤੀ ਹੈ, ਜਿਨ੍ਹਾਂ ਨੂੰ ਜਾਂਚ ਦੌਰਾਨ ਸੀਬੀਆਈ ਵੱਲੋਂ ਫ੍ਰੀਜ਼ ਕਰ ਦਿੱਤਾ ਗਿਆ ਸੀ।

ਅਦਾਲਤ ਨੇ ਸੀਬੀਆਈ ਨੂੰ ਇਸ ਅਰਜ਼ੀ ‘ਤੇ ਆਪਣਾ ਪੱਖ ਰੱਖਣ ਅਤੇ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ। ਹੁਣ 21 ਫਰਵਰੀ ਨੂੰ ਸੀਬੀਆਈ ਵੱਲੋਂ ਅਦਾਲਤ ਵਿੱਚ ਸਬੰਧਤ ਫਾਈਲ ਪੇਸ਼ ਕੀਤੀ ਜਾਵੇਗੀ। ਇਸੇ ਦਿਨ ਖਾਤਿਆਂ ਨੂੰ ਅਨਫ੍ਰੀਜ਼ ਕਰਨ ਦੇ ਮੁੱਦੇ ‘ਤੇ ਦੋਵਾਂ ਪੱਖਾਂ ਦੇ ਵਕੀਲਾਂ ਵਿਚਕਾਰ ਬਹਿਸ ਹੋਵੇਗੀ।

Read More : ਬਠਿੰਡਾ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਟਕਰਾਅ

Leave a Reply

Your email address will not be published. Required fields are marked *