ਫਰੀਦਕੋਟ , 22 ਦਸੰਬਰ : ਜ਼ਿਲਾ ਫਰੀਦਕੋਟ ਵਿਚ 2015 ’ਚ ਵਾਪਰੇ ਕੋਟਕਪੂਰਾ ਗੋਲੀਕਾਂਡ ਦੀ ਸੁਣਵਾਈ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਕ੍ਰਿਸ਼ਨ ਕਾਂਤ ਜੈਨ ਦੀ ਅਦਾਲਤ ’ਚ ਹੋਈ।
ਇਸ ਸੁਣਵਾਈ ਦੌਰਾਨ ਅਦਾਲਤ ’ਚ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ, ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਮੋਗਾ ਦੇ ਐੱਸ. ਐੱਸ. ਪੀ. ਚਰਨਜੀਤ ਸ਼ਰਮਾ, ਡੀ. ਆਈ. ਜੀ. ਫਿਰੋਜ਼ਪੁਰ ਅਮਰ ਸਿੰਘ ਚਾਹਿਲ, ਸਾਬਕਾ ਐੱਸ. ਐੱਸ. ਪੀ. ਸੁਖਮੰਦਰ ਸਿੰਘ ਮਾਨ ਅਦਾਲਤ ’ਚ ਵੀਡਿਉ ਕਾਨਫਰੰਸ ਰਾਹੀਂ ਪੇਸ਼ ਹੋਏ। ਅਗਲੀ ਸੁਣਵਾਈ 30 ਜਨਵਰੀ ਦੇ ਲਈ ਮੁਲਤਵੀ ਕਰ ਦਿੱਤੀ ਗਈ।
ਜਾਣਕਾਰੀ ਮੁਤਾਬਕ ਬਚਾਅ ਪੱਖ ਦੇ ਵਕੀਲ ਨੇ ਮਾਣਯੋਗ ਅਦਾਲਤ ਨੂੰ ਜਾਣਕਾਰੀ ਦਿੱਤੀ ਕਿ ਸਾਬਕਾ ਪੁਲਸ ਅਧਿਕਾਰੀਆਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਇਸ ਚਲਾਨ ਨੂੰ ਫਰੀਦਕੋਟ ਤੋਂ ਬਾਹਰਲੇ ਜ਼ਿਲੇ ’ਚ ਤਬਦੀਲ ਕਰਨ ਦੇ ਲਈ ਰਿੱਟ-ਪਟੀਸ਼ਨ ਦਾਇਰ ਕੀਤੀ ਹੋਈ ਹੈ, ਜਿਸ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਫਰੀਦਕੋਟ ਵਿਖੇ ਚਲ ਰਹੇ ਕੇਸ ’ਤੇ ਰੋਕ ਲਾਈ ਹੈ, ਜਿਸ ’ਤੇ ਅਦਾਲਤ ਨੇ ਧਿਆਨ ’ਚ ਰੱਖਦੇ ਹੋਏ ਅਗਲੇ ਹੁਕਮਾਂ ਤੱਕ ਤਾਰੀਖ ਮੁਲਤਵੀ ਕਰ ਦਿੱਤੀ ਹੈ।
Read More : ਸਭ ਨੂੰ ਆਪਣੇ ਪਸੰਦ ਦੇ ਵਿਅਕਤੀ ਨਾਲ ਜੀਵਨ ਬਿਤਾਉਣ ਦਾ ਅਧਿਕਾਰ : ਹਾਈ ਕੋਰਟ
