– ਹੜ੍ਹਾਂ ਕਾਰਨ ਹੋਏ ਕਿਸਾਨਾਂ ਦੇ ਨੁਕਸਾਨ ਦੀ ਕੀਤੀ ਸਮੀਖਿਆ
ਪਟਿਆਲਾ, 5 ਅਕਤੂਬਰ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਦੀ ਮੰਡੀ ਧੰਗੇੜਾ ਅਤੇ ਮੰਡੌਰ ਮੰਡੀ ਦਾ ਨਿਰੀਖਣ ਕਰ ਕੇ ਹੜ੍ਹ ਦੀ ਮਾਰ ਅਤੇ ਫਸਲਾਂ ’ਤੇ ਪਏ ਬਿਮਾਰੀਆਂ ਦੇ ਨਤੀਜੇ ਵਜੋਂ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਮੰਤਰੀ ਜੀ ਨੇ ਦੱਸਿਆ ਕਿ ਹੜ੍ਹਾਂ ਕਾਰਨ ਖੇਤਾਂ ’ਚ ਨਮੀ ਹੋਣ ਕਾਰਨ ਕਈ ਕਿਸਮ ਦੀਆਂ ਫਸਲਾਂ ਬਿਮਾਰੀ ਦੀ ਚਪੇਟ ’ਚ ਆ ਗਈਆਂ ਹਨ, ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ।
ਉਨ੍ਹਾਂ ਦੱਸਿਆ ਕਿ ਝੋਨੇ ਦੀ ਫਸਲ ’ਤੇ ਫੰਗਸ ਅਤੇ ਵਾਇਰਸ ਦੇ ਹਮਲੇ ਕਾਰਨ ਝਾੜ ਪਿਛਲੇ ਸਾਲਾਂ ਨਾਲੋਂ ਕਾਫੀ ਘੱਟ ਆਇਆ ਹੈ, ‘‘ਫੰਗਸ ਕਰ ਕੇ ਕਾਲਾ ਹੋ ਗਿਆ, ਹਲਦੀ ’ਤੇ ਵੀ ਫੰਗਸ ਦੀ ਮਾਰ ਪਈ। ਉਨ੍ਹ ਾਂ ਦੱਸਿਆ ਕਿ ਬੌਣਾ ਵਾਇਰਸ ਨੇ ਵੀ ਖੇਤਾਂ ’ਚ ਕਾਫੀ ਨੁਕਸਾਨ ਕੀਤਾ ਹੈ। ਕਾਲਾ ਦਾਣਾ ਅਤੇ ਪੀਲੀ ਹਲਦੀ ਵਰਗੀਆਂ ਸਮੱਸਿਆਵਾਂ ਨੇ ਝੋਨੇ ਦੀ ਗੁਣਵੱਤਾ ’ਤੇ ਬੁਰਾ ਪ੍ਰਭਾਵ ਪਾਇਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਹ ਸਮੱਸਿਆ ਪਹਿਲਾਂ ਇੰਨੀ ਵੱਡੀ ਪੱਧਰ ’ਤੇ ਨਹੀਂ ਸੀ। ਇਸ ਵਾਰ ਮੌਸਮ ਦੀ ਮਾਰ, ਹੜ੍ਹਾਂ ਅਤੇ ਖੇਤੀਬਾੜੀ ਸਬੰਧੀ ਬਿਮਾਰੀਆਂ ਦੇ ਕਾਰਨ ਝੋਨੇ ਦੀ ਝਾੜ ਕਾਫੀ ਘੱਟ ਰਹੀ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਖੜ੍ਹ ੀ ਹੈ। ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਲਈ ਵਚਨਬੱਧ ਹੈ। ਇਸ ਮੁਸ਼ਕਿਲ ਦੀ ਘੜੀ ’ਚ ਸਰਕਾਰ ਕਿਸਾਨਾਂ ਨੂੰ ਇਕੱਲਾ ਨਹੀਂ ਛੱਡੇਗੀ। ਉਨ੍ਹਾਂ ਭਰੋਸਾ ਦਵਾਇਆ ਕਿ ਅਸੀਂ ਨੁਕਸਾਨ ਦੀ ਪੂਰੀ ਤਰ੍ਹਾਂ ਭਰਪਾਈ ਕਰਨ ਅਤੇ ਉਨ੍ਹਾਂ ਦੀ ਆਰਥਿਕ ਮਦਦ ਲਈ ਹਰ ਸੰਭਵ ਕਦਮ ਚੁੱਕਾਂਗੇ। ਇਸ ਮੌਕੇ ਪਿੰਡਾਂ ਦੇ ਕਿਸਾਨ ਅਤੇ ਸਥਾਨਕ ਆਗੂ ਮੌਜੂਦ ਸਨ।
ਦਿਹਾਤੀ ਹਲਕੇ ’ਚ ਨਵੀਆਂ ਸੜਕਾਂ, ਕਲੀਨਿਕ ਅਤੇ ਪੰਚਾਇਤ ਘਰ ਦਾ ਉਦਘਾਟਨ
ਪੰਜਾਬ ਸਰਕਾਰ ਵਲੋਂ ‘ਰੰਗਲਾ ਪੰਜਾਬ, ਸਿਹਤਮੰਦ ਪੰਜਾਬ ਅਤੇ ਨਸ਼ਾ ਮੁਕਤ ਪੰਜਾਬ’ ਦੇ ਸੁਪਨੇ ਨੂੰ ਹਕੀਕਤ ’ਚ ਬਦਲਣ ਲਈ ਠੋਸ ਕਦਮ ਚੁੱਕਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਜ਼ਿਲੇ ਦੇ ਦਿਹਾਤੀ ਹਲਕੇ ’ਚ ਸੜਕਾਂ, ਕਲੀਨਿਕ ਅਤੇ ਪੰਚਾਇਤ ਘਰ ਦੀਆਂ ਮੁਹਿੰਮਾਂ ਦੀ ਸ਼ੁਰੂਆਤ ਕਰ ਕੇ ਲੋਕਾਂ ਨੂੰ ਵੱਡੀ ਸੌਗਾਤ ਦਿੱਤੀ।
ਡਾ. ਬਲਬੀਰ ਸਿੰਘ ਨੇ ਪਟਿਆਲਾ ਦੇ ਆਦਰਸ਼ ਕਾਲੋਨੀ, ਮਨਜੀਤ ਨਗਰ, ਅਨੰਦ ਨਗਰ, ਲਚਕਾਣੀ ਤੋਂ ਭਾਦਸੋਂ, ਮੰਡੋਰ ਤੋਂ ਹਿਆਣਾ ਕਲਾਂ ਅਤੇ ਹਿਆਣਾ ਕਲਾਂ ਤੋਂ ਹਿਆਣਾ ਖੁਰਦ ਤੱਕ ਦੀਆਂ ਸੜਕਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਹ ਸੜਕਾਂ ਸਿਰਫ਼ ਆਵਾਜਾਈ ਦੀ ਸੁਵਿਧਾ ਨਹੀਂ, ਬਲਕਿ ਇਲਾਕੇ ਦੇ ਵਿਕਾਸ ਦਾ ਰਾਹ ਖੋਲ੍ਹਣਗੀਆਂ। ਇਸ ਦੌਰਾਨ ਪਿੰਡ ਆਲੋਵਾਲ ਦੇ ਗੁਰੂ ਘਰ ’ਚ ਹਾਜ਼ਰੀ ਭਰੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
Read More : ਸੂਬਾ ਸਰਕਾਰ ਨੇ ਫਿਰ ਆਪਣੀ ਵਿੱਤੀ ਕੁਸ਼ਲਤਾ ਤੇ ਪ੍ਰਬੰਧਨ ਦਾ ਕੀਤਾ ਪ੍ਰਦਰਸ਼ਨ : ਚੀਮਾ
