ਹੈੱਡ ਕਾਂਸਟੇਬਲ

ਹੈੱਡ ਕਾਂਸਟੇਬਲ ਦਾ ਬਾਜ਼ਾਰ ਵਿਚ ਕਿਰਚਾਂ ਮਾਰ ਕੇ ਕਤਲ

ਨਾਭਾ, 25 ਜਨਵਰੀ :- ਨਾਭਾ ਸ਼ਹਿਰ ’ਚ ਹੈੱਡ ਕਾਂਸਟੇਬਲ ਅਮਨਦੀਪ ਸਿੰਘ ਦਾ 5-6 ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ, ਜਦਕਿ ਉਸ ਦਾ ਭਰਾ ਕੀਤਾ ਗੰਭੀਰ ਜ਼ਖਮੀ ਹੋ ਗਿਆ।

ਅਮਨਦੀਪ ਸਿੰਘ ਨਾਭਾ ਦੇ ਪੁੱਡਾ ਕਾਲੋਨੀ ਦਾ ਰਹਿਣ ਵਾਲਾ ਸੀ, ਜੋ ਕਿ ਪਟਿਆਲਾ ਸਿਵਲ ਲਾਈਨ ਥਾਣੇ ਵਿਖੇ ਹੈੱਡ ਕਾਂਸਟੇਬਲ ਸੀ। ਸਰੇ ਬਾਜ਼ਾਰ ਉਸ ਨੂੰ ਕਿਰਚਾ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉਸ ਦੇ ਭਰਾ ਨਵਦੀਪ ਸਿੰਘ ਦੇ ਵੀ ਸਿਰ ’ਤੇ ਕਿਰਚ ਨਾਲ ਵਾਰ ਕੀਤਾ, ਨਾਭਾ ਦੇ ਸਰਕਾਰੀ ਹਸਪਤਾਲ ’ਚ ਜ਼ੇਰੇ ਇਲਾਜ ਹੈ।

ਘਟਨਾ ਤੋਂ ਬਾਅਦ ਪੁਲਸ ਜਾਂਚ ’ਚ ਜੁੱਟ ਗਈ ਹੈ। ਪੁੱਡਾ ਕਾਲੋਨੀ ਦੇ ਵਸਨੀਕ ਮ੍ਰਿਤਕ 6 ਫੁੱਟ ਦੇ ਪੁਲਸ ਜਵਾਨ ਦੀ ਭੈਣ ਨੇ ਦੱਸਿਆ ਕਿ ਅਮਨਦੀਪ ਨੇ ਕੱਲ 26 ਜਨਵਰੀ ਨੂੰ ਪਰੇਡ ’ਤੇ ਜਾਣਾ ਸੀ। ਕੁਝ ਸਮਾਂ ਪਹਿਲਾਂ ਹੀ ਸਾਨੂੰ ਫੋਨ ਆਇਆ ਕਿ ਉਸ ਦਾ ਕਤਲ ਕਰ ਦਿੱਤਾ।

ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਅਮਨਦੀਪ ਸਿੰਘ ਦੀ ਡੈੱਡ ਹੀ ਸਾਡੇ ਕੋਲ ਆਇਆ, ਜਦਕਿ ਇਸ ਦੇ ਭਰਾ ਨਵਦੀਪ ਸਿੰਘ ਦੇ ਸਿਰ ’ਤੇ 6 ਟਾਂਕੇ ਲੱਗੇ ਹਨ। ਇਸ ਮੌਕੇ ਐੱਸ. ਐੱਚ. ਓ. ਸੌਰਵ ਸਭਰਵਾਲ ਨੇ ਕਿਹਾ ਕਿ ਪੁਲਸ ਮੁਲਾਜ਼ਮ ਅਮਨਦੀਪ ਸਿੰਘ ਦਾ ਕਤਲ ਹੋਇਆ ਹੈ। ਅਸੀਂ ਇਸ ਸਬੰਧੀ ਬਰੀਕੀ ਨਾਲ ਜਾਂਚ ਕਰ ਰਹੇ ਹਾਂ।

Read More : ਵਿਜੀਲੈਂਸ ਬਿਊਰੋ ਵੱਲੋਂ 5.20 ਲੱਖ ਰੁਪਏ ਰਿਸ਼ਵਤ ਲੈਂਦਾ ਹੈੱਡ ਕਾਂਸਟੇਬਲ ਕਾਬੂ

Leave a Reply

Your email address will not be published. Required fields are marked *