ਹੁਸ਼ਿਆਰਪੁਰ, 21 ਨਵੰਬਰ : ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਧਾਮੀਆਂ ਕਲਾਂ ਦੇ ਨੌਜਵਾਨ ਹਰਸਿਮਰਤ ਸਿੰਘ ਧਾਮੀ ਨੂੰ ਇੰਟਰਨੈਸ਼ਨਲ ਐਰੋਨੈਟਿਕ ਫੈੱਡਰੇਸ਼ਨ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਇਹ ਸੰਸਥਾ ਸਪੇਸ ਸਿਸਟਮ ਵਿਚ ਨਵੀਆਂ ਤਕਨੀਕਾਂ ਅਤੇ ਨਵੇਂ ਤਜਰਬਿਆਂ ਬਾਰੇ ਵੱਖ-ਵੱਖ ਸਪੇਸ ਏਜੰਸੀਆਂ ਨੂੰ ਨਵੀਆਂ ਸੇਧਾਂ ਪ੍ਰਦਾਨ ਕਰਦੀ ਹੈ। ਨਾਸਾ ਅਤੇ ਹੋਰ ਕਈ ਨਾਮਵਰ ਖੋਜ ਕੇਂਦਰ ਇਹ ਸੰਸਥਾ ਦੇ ਸਰਗਰਮ ਮੈਂਬਰ ਹਨ। ਇਸ ਵਰ੍ਹੇ ਵਿਚ ਆਈ. ਏ. ਐੱਫ ਦਾ ਪ੍ਰਾਜੈਕਟ ਨਾਸਾ ਅਧੀਨ ਚੱਲੇਗਾ, ਜਿਸ ਵਿਚ ਹਰਸਿਮਰਤ ਸਿੰਘ ਧਾਮੀ ਆਪਣੀ ਨਵੀਂ ਖੋਜ ਸਾਂਝੀ ਕਰੇਗਾ। ਇਸ ਤਹਿਤ ਆਉਂਦੇ ਸਾਲਾਂ ਵਿਚ ਨਵੀਂ ਸਪੇਸ ਤਕਨੀਕ ਬਣਾਈ ਜਾਵੇਗੀ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਹਰਸਿਮਰਤ ਸਿੰਘ ਧਾਮੀ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਐਰੋ ਸਪੇਸ ਵਿਚ ਬੀ. ਟੈੱਕ ਦੀ ਡਿਗਰੀ ਕਰਨ ਉਪਰੰਤ ਇੰਗਲੈਂਡ ਦੀ ਐਰੋ ਸਪੇਸ ਕਰੈਨਫੀਲਡ ਯੂਨੀਵਰਸਿਟੀ ਤੋਂ ਸਪੇਸ ਐਰੋਨੌਟਿਕਸ ਇੰਜੀਨੀਅਰਿੰਗ ਵਿਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਅਤੇ ਖੋਜ ਕਾਰਜ ਆਰੰਭ ਕੀਤਾ, ਜਿਸ ਸਦਕਾ ਇਸ ਨੌਜਵਾਨ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਹਰਸਿਮਰਤ ਸਿੰਘ ਧਾਮੀ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ।
Read More : ਸ੍ਰੀ ਅਨੰਦਪੁਰ ਸਾਹਿਬ ਦੇ ਸਕੂਲ 22 ਤੋਂ 26 ਨਵੰਬਰ ਤੱਕ ਰਹਿਣਗੇ ਬੰਦ
