ਖੇਡਾਂ

ਮਸਤੂਆਣਾ ਸਾਹਿਬ ਵਿਖੇ ਉੱਤਰੀ ਖੇਤਰ ਦੀਆਂ ਯੂਨੀਵਰਸਿਟੀਆਂ ਦੇ ਹੈਂਡਬਾਲ ਮੁਕਾਬਲੇ ਸ਼ੁਰੂ

ਸੰਗਰੂਰ, 17 ਫਰਵਰੀ : ਇਲਾਕੇ ਦੀ ਮਸ਼ਹੂਰ ਸਿੱਖਿਆ ਸੰਸਥਾ ਅਕਾਲ ਕਾਲਜ ਆਫ਼ ਫਿਜੀਕਲ ਐਜ਼ੂਕੇਸ਼ਨ, ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਦੇਖ-ਰੇਖ ਅਤੇ ਅਕਾਲ ਕਾਲਜ ਕੌਂਸਲ ਦੇ ਸਹਿਯੋਗ ਨਾਲ ਪੰਜ ਦਿਨਾਂ ਦੇ ਉੱਤਰੀ ਖੇਤਰ ਦੇ ਯੂਨੀਵਰਸਿਟੀ ਪੱਧਰ ਦੇ ਹੈਂਡਬਾਲ (ਮਰਦਾਂ ਦੇ) ਮੁਕਾਬਲੇ ਅੱਜ ਬੜੀ ਸ਼ਾਨ ਨਾਲ ਸ਼ੁਰੂ ਹੋ ਗਏ। ਇਨ੍ਹਾਂ ਖੇਡਾਂ ਦਾ ਉਦਘਾਟਨ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਕੀਤਾ।

ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਸੰਤ ਅਤਰ ਸਿੰਘ ਜੀ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਜੀਵਨ ਦਾ ਬਹੁਤ ਜ਼ਰੂਰੀ ਹਿੱਸਾ ਹਨ। ਉਨ੍ਹਾਂ ਨੇ ਅਕਾਲ ਕਾਲਜ ਕੌਂਸਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਵੱਡੇ ਮੁਕਾਬਲਿਆਂ ਨਾਲ ਖਿਡਾਰੀਆਂ ਦਾ ਹੌਸਲਾ ਵਧਦਾ ਹੈ।

ਸਮਾਗਮ ਦੀ ਸ਼ੁਰੂਆਤ ਅਕਾਲ ਡਿਗਰੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਕੀਰਤਨ ਨਾਲ ਕੀਤੀ ਗਈ। ਪੰਜਾਬੀ ਯੂਨੀਵਰਸਿਟੀ ਦੀ ਖੇਡ ਨਿਰਦੇਸ਼ਕ ਡਾ. ਗੁਰਦੀਪ ਕੌਰ ਰੰਧਾਵਾ ਨੇ ਸਾਰੇ ਮਹਿਮਾਨਾਂ ਅਤੇ ਖਿਡਾਰੀਆਂ ਦਾ ਸਵਾਗਤ ਕੀਤਾ।

ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਸੰਸਥਾ ਦੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਅਤੇ ਵਾਈਸ ਚਾਂਸਲਰ ਸਾਹਿਬ ਅੱਗੇ ਖਿਡਾਰੀਆਂ ਲਈ ਖ਼ਾਸ ਸੀਟਾਂ ਨੂੰ ਮੁੜ ਸ਼ੁਰੂ ਕਰਨ ਦੀ ਮੰਗ ਰੱਖੀ। ਭਾਰਤੀ ਯੂਨੀਵਰਸਿਟੀ ਸੰਘ ਵੱਲੋਂ ਪਹੁੰਚੇ ਨਿਗਰਾਨ ਡਾ. ਐਸ. ਸੁਧਾਕਰ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਆ।

ਪਹਿਲੇ ਦਿਨ ਦੇ ਖੇਡ ਨਤੀਜੇ : ਮੈਦਾਨ ਵਿੱਚ ਖਿਡਾਰੀਆਂ ਵਿਚਕਾਰ ਬਹੁਤ ਫਸਵੇਂ ਮੁਕਾਬਲੇ ਹੋਏ:

ਸੀ.ਡੀ.ਐਲ. ਯੂਨੀਵਰਸਿਟੀ ਸਿਰਸਾ ਨੇ ਯੂਨੀਵਰਸਿਟੀ ਆਫ ਜੰਮੂ ਨੂੰ 36-19 ਨਾਲ ਹਰਾਇਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਨੇ ਪ੍ਰਯਾਗਰਾਜ ਯੂਨੀਵਰਸਿਟੀ ਨੂੰ 22-20 ਦੇ ਬਹੁਤ ਘੱਟ ਫ਼ਰਕ ਨਾਲ ਮਾਤ ਦਿੱਤੀ।

ਕਾਨਪੁਰ ਯੂਨੀਵਰਸਿਟੀ ਨੇ ਯੂਨੀਵਰਸਿਟੀ ਆਫ ਅਲਾਹਾਬਾਦ ਨੂੰ 17-8 ਨਾਲ ਪਛਾੜਿਆ।

ਯੂਨੀਵਰਸਿਟੀ ਆਫ ਦਿੱਲੀ ਨੇ ਗਡਵਾਸੂ ਯੂਨੀਵਰਸਿਟੀ ਲੁਧਿਆਣਾ ਨੂੰ 37-14 ਦੇ ਵੱਡੇ ਅੰਤਰ ਨਾਲ ਹਰਾਇਆ।

ਕਮਾਓ ਯੂਨੀਵਰਸਿਟੀ ਨੈਨੀਤਾਲ ਨੇ ਅਲੀਗੜ੍ਹ ਯੂਨੀਵਰਸਿਟੀ ਨੂੰ 17-09 ਨਾਲ ਹਰਾ ਕੇ ਜਿੱਤ ਹਾਸਲ ਕੀਤੀ।

ਇਸ ਮੌਕੇ ਡਾ. ਭੁਪਿੰਦਰ ਸਿੰਘ ਪੂਨੀਆ, ਸ੍ਰੀ ਰਾਜੇਸ਼ ਛਿੱਬਰ (ਐਸ.ਪੀ. ਸੰਗਰੂਰ), ਗੁਰਜੰਟ ਸਿੰਘ ਦੁੱਗਾਂ, ਵਕੀਲ ਮਨਜੀਤ ਸਿੰਘ ਬਾਲੀਆਂ, ਹਰਜੀਤ ਸਿੰਘ ਸਜੂਮਾਂ, ਬਹਾਦਰ ਸਿੰਘ ਭਸੌੜ, ਡਾ. ਮਹਿੰਦਰਪਾਲ ਕੌਰ, ਹਰਮਨਜੀਤ ਸਿੰਘ (ਪ੍ਰਬੰਧਕ), ਡਾ. ਗੁਰਸ਼ਰਨ ਸਿੰਘ ਗਿੱਲ (ਖ਼ਜ਼ਾਨਚੀ), ਪ੍ਰਿੰਸੀਪਲ ਡਾ. ਗੀਤਾ ਠਾਕੁਰ, ਪ੍ਰਿੰਸੀਪਲ ਡਾ. ਅਮਨਦੀਪ ਕੌਰ, ਪ੍ਰਿੰਸੀਪਲ ਡਾ. ਵਿਜੈ ਪਲਾਹਾ, ਪ੍ਰਿੰਸੀਪਲ ਡਾ. ਸੁਖਦੀਪ ਕੌਰ, ਪ੍ਰਿੰਸੀਪਲ ਰਾਜਵਿੰਦਰਪਾਲ ਸਿੰਘ, ਡਾ. ਜਤਿੰਦਰ ਦੇਵ, ਡਾ. ਨਿਰਪਜੀਤ ਸਿੰਘ, ਪ੍ਰੋਫੈਸਰ ਮੇਜਰ ਸਿੰਘ, ਪ੍ਰੋਫੈਸਰ ਰਣਧੀਰ ਸ਼ਰਮਾ, ਪ੍ਰੋਫੈਸਰ ਸੁਖਵਿੰਦਰ ਸਿੰਘ ਮਾਨ, ਪ੍ਰੋਫੈਸਰ ਸੋਹਨਦੀਪ ਸਿੰਘ, ਪ੍ਰੋਫੈਸਰ ਰਾਜਵਿੰਦਰ ਸਿੰਘ ਧਨੌਲਾ, ਪ੍ਰੋਫੈਸਰ ਰਜਨ, ਪ੍ਰੋਫੈਸਰ ਰਮਨਦੀਪ ਕੌਰ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।

Read More : ਅੱਜ ਤੋਂ ਪੰਜਾਬ ਬੋਰਡ ਦੀਆਂ 8ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ

Leave a Reply

Your email address will not be published. Required fields are marked *