-2900 ਮੈਂਬਰਾਂ ਵਿਚੋਂ 2105 ਮੈਂਬਰਾਂ ਨੇ ਕੀਤਾ ਵੋਟ ਦਾ ਇਸਤੇਮਾਲ
ਪਟਿਆਲਾ, 20 ਦਸੰਬਰ : ਰਾਜਿੰਦਰਾ ਜਿਮਖਾਨਾ ਅਤੇ ਮਹਿੰਦਰਾ ਕਲੱਬ ਦੀ ਅੱਜ ਹੋਈ ਵੋਟਿੰਗ ਵਿਚ ਸ਼ਾਮ 7.00 ਵਜੇ ਤੱਕ ਵੋਟਾਂ ਪਾਈਆਂ ਅਤੇ ਕੁਲ 2900 ਮੈਂਬਰਾਂ 2105 ਵੋਟਾਂ ਪੋਲ ਹੋਈਆਂ। ਅਰਥਾਤ 61.04 ਫੀਸਦੀ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ।
ਵੋਟਿੰਗ ਸਵੇਰੇ 10.00 ਵਜੇ ਸ਼ੁਰੂ ਹੋ ਗਈ ਅਤੇ ਫੇਰ ਵੀ ਵੋਟਰਾਂ ਨੇ ਕਾਫੀ ਜਿਆਦਾ ਉਤਸ਼ਾਹ ਨਾ ਵੋਟਾਂ ਪਾਈਆਂ। ਦਿਨ ਵਿਚ ਵੋਟਰਾਂ ਨੇ ਲਾਈਨ ਵਿਚ ਲੱਗ ਕੇ ਵੋਟਾਂ ਪਾਈਆਂ। ਵੋਟਾਂ ਦੀ ਗਿਣਤੀ ਭਲਕੇ ਯਾਨੀ ਐਤਵਾਰ ਨੂੰ ਹੋਵੇਗੀ।
ਜਿਮਖਾਨਾ ਕਲੱਬ ਦੀ ਚੋਣ ਕਾਫੀ ਜਿਆਦਾ ਵੱਕਾਰੀ ਬਣੀ ਹੋਈ ਸੀ ਜਿਸ ਵਿਚ ਦੋਨੋ ਗਰੁੱਪ ਆਹਮੋ ਸਾਹਮਣੇ ਸਨ। ਵੱਡੀ ਸੰਖਿਆ ਵਿਚ ਮਾਹਿਲਾ ਵੋਟਰ ਵੀ ਵੱਡੀ ਸੰਖਿਆ ਵਿਚ ਵੋਟ ਪਾਉਣ ਲਈ ਪਹੰੁਚੇ। ਸਵੇਰ ਤੋਂ ਹੀ ਦੋਨਾ ਗਰੁੱਪਾਂ ਦੇ ਉਮੀਦਵਾਰਾਂ ਅਤੇ ਸਮਰਥਕਾਂ ਦੇ ਗਰੁੱਪ ਕਲੱਬ ਪਹੰੁਚ ਗਏ ਸਨ ਅਤੇ ਸਾਰਿਆਂ ਨੇ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਕਲੱਬ ਵਿਚ ਪੁਰਾ ਦਿਨ ਰੌਣਕ ਰਹੀ।
Read More : ਤੋਸ਼ਾਖਾਨਾ-2 ਮਾਮਲੇ ’ਚ ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਨੂੰ 17-17 ਸਾਲ ਦੀ ਕੈਦ
